ਸਾਡੇ ਲਈ ਹਰ ਸੀਰੀਜ਼ ਮਹੱਤਵਪੂਰਨ ਹੈ : ਰਾਸ਼ਿਦ
Sunday, Nov 03, 2019 - 10:19 PM (IST)

ਲਖਨਾਊ— ਅਫਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਰਾਸ਼ਿਦ ਖਾਨ ਦਾ ਕਹਿਣਾ ਹੈ ਕਿ ਏਸ਼ੀਆ ਕੱਪ ਤੇ ਵਿਸ਼ਵ ਕੱਪ ਟੂਰਨਾਮੈਂਟ ਦੇ ਮੱਦੇਨਜ਼ਰ ਟੀਮ ਦੇ ਲਈ ਹਰ ਸੀਰੀਜ਼ ਮਹੱਤਵਪੂਰਨ ਹੈ। ਰਾਸ਼ਿਦ ਨੇ ਵੈਸਟਇੰਡੀਜ਼ ਵਿਰੁੱਧ ਲਖਨਾਊ ਦੇ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ 'ਚ ਆਗਾਮੀ 6 ਨਵੰਬਰ ਨੂੰ ਸ਼ੁਰੂ ਹੋ ਰਹੀ ਤਿੰਨ ਵਨ ਡੇ ਮੁਕਬਲਿਆਂ ਦੀ ਸੀਰੀਜ਼ ਤੋਂ ਪਹਿਲਾਂ ਐਤਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸਾਡੇ ਲਈ ਹਰ ਸੀਰੀਜ਼ ਮਹੱਤਵਪੂਰਨ ਹੈ। ਇਹ ਜ਼ਿਆਦਾ ਮਾਈਨੇ ਨਹੀਂ ਰੱਖਦਾ ਕਿ ਸਾਡਾ ਵਿਰੋਧੀ ਕੌਣ ਹੈ। ਸਾਡੇ ਖੇਡ ਦਾ ਪੱਧਰ ਅਜੇ ਉੱਠ ਰਿਹਾ ਹੈ ਤਾਂ ਹਰ ਸੀਰੀਜ਼ ਸਾਡੇ ਲਈ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਸਾਹਮਣੇ ਏਸ਼ੀਆ ਕੱਪ ਤੇ ਟੀ-20 ਵਿਸ਼ਵ ਕੱਪ ਵਰਗੇ 2 ਵੱਡੇ ਟੂਰਨਾਮੈਂਟ ਹਨ, ਨਾਲ ਹੀ ਹਰ ਸੀਰੀਜ਼ ਮਹੱਤਵਪੂਰਨ ਹੈ। ਸਾਨੂੰ ਸੀਰੀਜ਼ ਦਰ ਸੀਰੀਜ਼ ਆਪਣੇ ਪ੍ਰਦਰਸ਼ਨ ਨੂੰ ਸੁਧਾਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।
ਰਾਸ਼ਿਦ ਨੇ ਕਿਹਾ ਕਿ ਸਾਡੀ ਯੋਜਨਾ ਹੈ ਕਿ ਅਸੀਂ ਮਜ਼ਬੂਤ ਟੀਮਾਂ ਦੇ ਨਾਲ ਖੇਡਾਂਗੇ ਕਿਉਂਕਿ ਇਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਅਸੀਂ ਜਿੰਨ੍ਹੇ ਜ਼ਿਆਦਾ ਮੁਕਾਬਲੇ ਖੇਡਾਂਗੇ, ਉਨ੍ਹਾ ਹੀ ਪਤਾ ਲੱਗੇਗਾ ਕਿ ਸਾਨੂੰ ਕਿਹੜੇ ਖੇਤਰਾਂ 'ਚ ਸੁਧਾਰ ਕਰਨਾ ਹੈ। ਅਫਗਾਨ ਕਪਤਾਨ ਨੇ ਕਿਹਾ ਕਿ ਫਿਰਕੀ ਗੇਂਦਬਾਜ਼ਾਂ ਦੇ ਅਨੁਕੂਲ ਹਾਲਾਤਾਂ 'ਚ ਉਸਦੀ ਟੀਮ ਨੂੰ ਵੈਸਟਇੰਡੀਜ਼ 'ਤੇ ਬੜ੍ਹਤ ਹਾਸਲ ਹੈ। ਪਰ ਨਾਲ ਹੀ ਇਹ ਵੀ ਕਿਹਾ ਕਿ ਪਿੱਚ ਦੇ ਭਰੋਸੇ ਨਹੀਂ ਰਿਹਾ ਜਾ ਸਕਦਾ। ਸਾਨੂੰ ਹਰ ਹਾਲਤ 'ਚ ਮਿਹਨਤ ਕਰਨੀ ਹੋਵੇਗੀ। ਸਾਡੇ ਕੋਲ ਸਰਵਸ੍ਰੇਸ਼ਠ ਸਪਿਨਰ ਹਮਲਾਵਰ ਹਨ ਤੇ ਉਨ੍ਹਾਂ ਨੂੰ ਖੁਦ ਨੂੰ ਸਾਬਤ ਕਰਨਾ ਹੋਵੇਗਾ।