ਇਵਾਨਸ ਤੇ ਖਾਚਾਨੋਵ ਦਾ ਅਮਰੀਕੀ ਓਪਨ ਮੁਕਾਬਲਾ ਰਿਕਾਰਡ ਪੰਜ ਘੰਟੇ 35 ਮਿੰਟ ਚੱਲਿਆ

Wednesday, Aug 28, 2024 - 04:23 PM (IST)

ਇਵਾਨਸ ਤੇ ਖਾਚਾਨੋਵ ਦਾ ਅਮਰੀਕੀ ਓਪਨ ਮੁਕਾਬਲਾ ਰਿਕਾਰਡ ਪੰਜ ਘੰਟੇ 35 ਮਿੰਟ ਚੱਲਿਆ

ਨਿਊਯਾਰਕ : ਅਮਰੀਕੀ ਓਪਨ ਵਿੱਚ ਡੈਨ ਇਵਾਨਸ ਅਤੇ ਕਾਰੇਨ ਖਾਚਾਨੋਵ ਦੇ ਵਿਚਾਲੇ ਪਹਿਲੇ ਦੌਰ ਦਾ ਮੈਚ ਪੰਜ ਘੰਟੇ 35 ਮਿੰਟ ਤੱਕ ਚੱਲਿਆ ਜੋ ਕਿ ਟੂਰਨਾਮੈਂਟ ਵਿੱਚ ਇੱਕ ਰਿਕਾਰਡ ਹੈ। ਟੂਰਨਾਮੈਂਟ 'ਚ 1970 ਵਿੱਚ ਟਾਈਬ੍ਰੇਕਰਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਸਭ ਤੋਂ ਲੰਬਾ ਮੈਚ ਹੈ। ਇਵਾਨਸ ਨੇ ਖਾਚਾਨੋਵ ਨੂੰ 6.7, 7. 6, 7. 6, 4.6, 6.4 ਨਾਲ ਹਰਾਇਆ।
ਇਵਾਨਸ ਨੇ ਪੰਜਵੇਂ ਸੈੱਟ ਵਿੱਚ 4. 0 ਨਾਲ ਪਿੱਛੇ ਚੱਲ ਰਹੇ ਸਨ। ਆਖਰੀ ਪੁਆਇੰਟ 'ਤੇ 22 ਸ਼ਾਟਾਂ ਦੀ ਰੈਲੀ ਸੀ ਅਤੇ ਇਵਾਨਸ ਨੇ ਇਸ 'ਚ ਬਾਜ਼ੀ ਮਾਰ ਕੇ ਮੁਕਾਬਲਾ ਆਪਣੇ ਨਾ ਕੀਤਾ। ਉਸ ਤੋਂ ਪਿਛਲਾ ਰਿਕਾਰਡ ਪੰਜ ਘੰਟੇ 26 ਮਿੰਟ ਦਾ ਸੀ ਜਦੋਂ ਸਟੀਫਨ ਐਡਬਰਗ ਨੇ 1992 ਦੇ ਅਮਰੀਕੀ ਓਪਨ ਸੈਮੀਫਾਈਨਲ ਵਿੱਚ ਮਾਈਕਲ ਚਾਂਗ ਨੂੰ ਹਰਾਇਆ ਸੀ।


author

Aarti dhillon

Content Editor

Related News