ਇੰਗਲੈਂਡ ਮਹਿਲਾ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਤਿਕੋਣੀ ਸੀਰੀਜ਼ ''ਚ ਸਿਖਰ ''ਤੇ

06/24/2018 4:20:27 PM

ਲੰਡਨ : ਇੰਗਲੈਂਡ ਦੀ ਮਹਿਲਾ ਟੀਮ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਤੋਂ ਹਾਰ ਗਈ ਪਰ ਦੂਜੇ ਮੈਚ 'ਚ ਉਸਨੇ ਨਿਊਜ਼ੀਲੈਂਡ ਨੂੰ 54 ਦੌੜਾਂ ਨਾਲ ਹਰਾ ਕੇ ਮਹਿਲਾ ਟੀ -20 ਤਿਕੋਣੀ ਸੀਰੀਜ਼ 'ਚ ਸਿਖਰ ਸਥਾਨ ਹਾਸਲ ਕੀਤਾ ਹੈ | ਟੂਰਨਾਮੈਂਟ ਦਾ ਫਾਰਮੈਟ ਇਸ ਤਰ੍ਹਾਂ ਹੈ ਕਿ ਹਰ ਟੀਮ ਨੂੰ ਇਕ ਦਿਨ 'ਚ ਦੋ ਮੈਚ ਖੇਡਣੇ ਹੋਣਗੇ ਅਤੇ ਕੱਲ ਇਗੰਲੈਂਡ ਦੀ ਵਾਰੀ ਸੀ | ਜਦੋਂ ਟੂਰਨਾਮੈਂਟ ਸ਼ੁਰੂ ਹੋਇਆ ਤਾਂ ਦੱਖਣੀ ਅਫਰੀਕਾ ਖਿਲਾਫ ਇਕ ਦਿਨ 'ਚ ਦੋ ਵਾਰ ਟੀ-20 ਦੇ ਕੁਲ ਸਕੋਰ ਦਾ ਨਵਾਂ ਰਿਕਾਰਡ ਬਣਾਇਆ | ਬੁੱਧਵਾਰ ਨੂੰ ਨਿਊਜ਼ੀਲੈਂਡ ਨੇ ਉਸਦੇ ਖਿਲਾਫ ਇਕ ਵਿਕਟ 'ਤੇ 216 ਦੌੜਾਂ ਬਣਾਈਆਂ ਅਤੇ ਸ਼ਾਮ ਨੂੰ ਇੰਗਲੈਂਡ ਨੇ ਤਿਨ ਵਿਕਟ 'ਤੇ 250 ਦੌੜਾਂ ਬਣਾ ਦਿੱਤੀਆਂ | ਪਰ ਦੱਖਣੀ ਅਫਰੀਕਾ ਟੀਮ ਸ਼ਨੀਵਾਰ ਨੂੰ ਇੰਗਲੈਂਡ 'ਤੇ 6 ਵਿਕਟ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੀ | ਇੰਗਲੈਂਡ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੈਮੀ ਬਿਊਮੋਂਟ ਦੇ 71 ਦੌੜਾਂ ਦੇ ਬਾਵਜੂਦ ਪੰਜ ਵਿਕਟ 'ਤੇ 160 ਦੌੜਾਂ ਹੀ ਬਣਾ ਸਕਿਆ | ਦੱਖਣੀ ਅਫਰੀਕਾ ਨੇ ਲਿਜਲੀ ਲੀ ਦੇ 68 ਦੌੜਾਂ ਅਤੇ ਸੁਨ ਲੁਸ ਦੇ ਅਜੇਤੂ 63 ਦੌੜਾਂ ਦੀ ਮਦਦ ਨਾਲ ਚਾਰ ਵਿਕਟ 'ਤੇ 166 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ |

ਦਿਨ ਦੇ ਦੂਜੇ ਮੈਚ 'ਚ ਹਾਲਾਂਕਿ ਇੰਗਲੈਂਡ ਵਾਪਸੀ ਕਰਨ 'ਚ ਸਫਲ ਰਿਹਾ | ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਤਾਲੀ ਸ਼੍ਰਾਈਵਰ ਦੇ 59 ਦੌੜਾਂ ਦੀ ਮਦਦ ਨਾਲ 8 ਵਿਕਟਾਂ 'ਤੇ 172 ਦੌੜਾਂ ਬਣਾਈਆਂ ਅਤੇ ਫਿਰ ਨਿਊਜ਼ੀਲੈਂਡ ਨੂੰ 118 ਦੌੜਾਂ 'ਤੇ ਢੇਰ ਕਰ ਦਿੱਤਾ | ਇਸ ਤਰ੍ਹਾਂ ਨਾਲ ਇੰਗਲੈਂਡ ਦੇ ਹੁਣ ਤਿਨ ਮੈਚਾਂ 'ਚ ਚਾਰ ਅੰਕ ਹਨ ਜਦਕਿ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੇ 2-2 ਅੰਕ ਹਨ | ਨਿਊਜ਼ੀਲੈਂਡ ਨੇ ਦੋ ਜਦਕਿ ਦੱਖਣੀ ਅਫਰੀਕਾ ਨੇ ਤਿਨ ਮੈਚ ਖੇਡੇ ਹਨ | ਹੁਣ ਨਿਊਜ਼ੀਲੈਂਡ 28 ਜੂਨ ਨੂੰ ਬਿ੍ਸਟਲ 'ਚ ਦੋ ਮੈਚ ਖੇਡੇਗਾ |


Related News