ਰੋਹਿਤ ਤੇ ਵਿਰਾਟ ਦੀ ਗੈਰ-ਹਾਜ਼ਰੀ ਨਾਲ ਇੰਗਲੈਂਡ ਨੂੰ ਕਾਫੀ ਫਾਇਦਾ ਹੋਵੇਗਾ : ਮੋਇਨ ਅਲੀ

Wednesday, May 14, 2025 - 02:53 PM (IST)

ਰੋਹਿਤ ਤੇ ਵਿਰਾਟ ਦੀ ਗੈਰ-ਹਾਜ਼ਰੀ ਨਾਲ ਇੰਗਲੈਂਡ ਨੂੰ ਕਾਫੀ ਫਾਇਦਾ ਹੋਵੇਗਾ : ਮੋਇਨ ਅਲੀ

ਲੰਡਨ– ਸਾਬਕਾ ਆਲਰਾਊਂਡਰ ਮੋਇਨ ਅਲੀ ਨੇ ਕਿਹਾ ਕਿ ਇੰਗਲੈਂਡ ਵਿਚ ਟੈਸਟ ਲੜੀ ’ਚ ਮਹਿਮਾਨ ਟੀਮ ਵਿਚੋਂ ਧਾਕੜ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਗੈਰ-ਹਾਜ਼ਰੀ ਨਾਲ ਮੇਜ਼ਬਾਨ ਟੀਮ ਨੂੰ ਕਾਫੀ ਫਾਇਦਾ ਹੋਵੇਗਾ। 

ਉਸ ਨੇ ਨਾਲ ਹੀ ਕਿਹਾ ਕਿ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ 5 ਟੈਸਟਾਂ ਦੀ ਸਖਤ ਲੜੀ ਵਿਚ ਸ਼ੁਭਮਨ ਗਿੱਲ ਟੀਮ ਇੰਡੀਆ ਦੀ ਅਗਵਾਈ ਕਰਨ ਲਈ ਪਸੰਦੀਦਾ ਬਦਲ ਹੋਵੇਗਾ।


author

Tarsem Singh

Content Editor

Related News