ਇੰਗਲੈਂਡ ਟੀਮ ਚੰਗੀ ਤਿਆਰੀ ਨਾਲ ਭਾਰਤ ਦੌਰੇ ’ਤੇ ਆਈ ਸੀ : ਮੈਕਕੁਲਮ

Saturday, Feb 15, 2025 - 04:21 PM (IST)

ਇੰਗਲੈਂਡ ਟੀਮ ਚੰਗੀ ਤਿਆਰੀ ਨਾਲ ਭਾਰਤ ਦੌਰੇ ’ਤੇ ਆਈ ਸੀ : ਮੈਕਕੁਲਮ

ਅਹਿਮਦਾਬਾਦ- ਇੰਗਲੈਂਡ ਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੇ ਉਨ੍ਹਾਂ ਵਿਚਾਰਾਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਉਸਦੀ ਟੀਮ ਨੇ ਭਾਰਤ ਵਿਰੁੱਧ ਸੀਮਤ ਓਵਰਾਂ ਦੀ ਲੜੀ ਲਈ ਲੋੜੀਂਦੀ ਤਿਆਰੀ ਨਹੀਂ ਕੀਤੀ ਸੀ। ਰਵੀ ਸ਼ਾਸਤਰੀ ਤੇ ਕੇਵਿਨ ਪੀਟਰਸਨ ਨੇ ਬੁੱਧਵਾਰ ਨੂੰ ਖੇਡੇ ਗਏ ਤੀਜੇ ਵਨ ਡੇ ਮੈਚ ਦੌਰਾਨ ਕੁਮੈਂਟਰੀ ਕਰਦੇ ਹੋਏ ਕਿਹਾ ਸੀ ਕਿ ਜੋ ਰੂਟ ਨੂੰ ਛੱਡ ਕੇ ਇੰਗਲੈਂਡ ਦੇ ਕਿਸੇ ਵੀ ਖਿਡਾਰੀ ਨੇ ਵਨ ਡੇ ਲੜੀ ਲਈ ਲੋੜੀਂਦੀ ਤਿਆਰੀ ਨਹੀਂ ਕੀਤੀ ਸੀ। ਭਾਰਤ ਨੇ ਇਸ ਲੜੀ ਦੇ ਤਿੰਨੇ ਮੈਚ ਜਿੱਤ ਕੇ ਕਲੀਨ ਸਵੀਪ ਕੀਤਾ ਸੀ।

ਮੈਕਕੁਲਮ ਨੇ ਕਿਹਾ,‘‘ਇਹ ਪੂਰਾ ਬਿਆਨ ਹੀ ਤੱਥਾਂ ਦੇ ਆਧਾਰ ’ਤੇ ਗਲਤ ਹੈ ਕਿ ਅਸੀਂ ਚੰਗੀ ਤਿਆਰੀ ਨਹੀਂ ਕੀਤੀ ਸੀ। ਅਸੀਂ ਬਹੁਤ ਚੰਗੀ ਤਿਆਰੀ ਦੇ ਨਾਲ ਇੱਥੇ ਆਏ ਸੀ। ਸਾਡੇ ਖਿਡਾਰੀ ਕਾਫੀ ਕ੍ਰਿਕਟ ਖੇਡ ਕੇ ਇੱਥੇ ਆਏ ਹਨ। ਨਤੀਜੇ ਅਨੁਕੂਲ ਨਾ ਰਹਿਣ ’ਤੇ ਇਹ ਕਹਿਣਾ ਆਸਾਨ ਹੋ ਜਾਂਦਾ ਹੈ ਕਿ ਅਸੀਂ ਲੋੜੀਂਦੀ ਤਿਆਰੀ ਨਹੀਂ ਕੀਤੀ ਸੀ।’’


author

Tarsem Singh

Content Editor

Related News