ਇੰਗਲੈਂਡ 'ਤੇ ਹੌਲੀ ਓਵਰ ਗਤੀ ਦੇ ਲਈ 5 ਨਹੀਂ 8 ਅੰਕ ਦਾ ਜੁਰਮਾਨਾ ਲੱਗਾ : ICC
Friday, Dec 17, 2021 - 10:49 PM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਇੰਗਲੈਂਡ 'ਤੇ ਬ੍ਰਿਸਬੇਨ ਵਿਚ ਆਸਟਰੇਲੀਆ ਦੇ ਵਿਰੁੱਧ ਪਹਿਲੇ ਏਸ਼ੇਜ਼ ਟੈਸਟ ਮੈਚ ਵਿਚ ਹੌਲੀ ਓਵਰ ਗਤੀ ਦੇ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਪੰਜ ਨਹੀਂ ਬਲਕਿ 8 ਅੰਕਾਂ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈ. ਸੀ. ਸੀ. ਨੇ ਪਹਿਲਾਂ ਐਲਾਨ ਕੀਤਾ ਸੀ ਕਿ ਪਿਛਲੇ ਹਫਤੇ ਬ੍ਰਿਸਬੇਨ ਵਿਚ ਹੌਲੀ ਓਵਰ ਗਤੀ ਦੇ ਲਈ ਇੰਗਲੈਂਡ 'ਤੇ ਫੀਸ ਦਾ 100 ਫੀਸਦੀ ਤੇ ਪੰਜ ਡਬਲਯੂ. ਟੀ. ਸੀ. ਅੰਕ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਡੇ-ਨਾਈਟ ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਲਾਬੁਸ਼ੇਨ, ਇਸ ਖਿਡਾਰੀ ਨੂੰ ਛੱਡਿਆ ਪਿੱਛੇ
ਇੰਗਲੈਂਡ ਨੇ ਨਿਰਧਾਰਿਤ ਸਮੇਂ ਵਿਚ ਅੱਠ ਓਵਰ ਘੱਟ ਕੀਤੇ ਸਨ, (ਪੰਜ ਓਵਰ ਨਹੀਂ ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਸੀ) ਪਰ ਸੀਮਾ ਤੈਅ ਹੋਣ ਦੇ ਕਾਰਨ ਉਸਦੀ ਮੈਚ ਫੀਸ ਦਾ 100 ਫੀਸਦੀ ਹੀ ਜੁਰਮਾਨਾ ਲਗਾਇਆ ਜਾ ਸਕਿਆ। ਆਈ. ਸੀ. ਸੀ. ਨੇ ਬਿਆਨ ਵਿਚ ਕਿਹਾ ਕਿ ਪਰ ਪੈਨਲਟੀ ਓਵਰਾਂ ਦੇ ਲਈ ਕੋਈ ਸੀਮਾ ਤੈਅ ਨਹੀਂ ਹੈ ਜੋ ਕਿ ਆਈ. ਸੀ. ਸੀ. ਕੋਡ ਆਫ ਕੰਡਕਟ ਦੀ ਧਾਰਾ 16.1.12 ਦੇ ਅਨੁਸਾਰ ਨਿਰਧਾਰਤ ਸਮੇਂ ਵਿਚ ਪੂਰੇ ਨਹੀਂ ਕੀਤੇ ਗਏ ਓਵਰਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ। ਇਸ ਦੇ ਲਈ ਉਨ੍ਹਾਂ 'ਤੇ ਜਿਨ੍ਹੇ ਓਵਰ ਘੱਟ ਸਨ ਉਸ ਦੇ ਹਿਸਾਬ ਨਾਲ ਫੀਸਦੀ ਓਵਰ ਇਕ ਅੰਕ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 17/2
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।