ਐਲੀਜ਼ਾਬੇਥ ਕੋਸ਼ੀ ਨੇ ਰਾਈਫਲ 3 ਪੋਜ਼ੀਸ਼ਨ ''ਚ ਜਿੱਤਿਆ ਸੋਨ ਤਮਗਾ

Thursday, Aug 01, 2019 - 11:49 AM (IST)

ਨਵੀਂ ਦਿੱਲੀ— ਕੇਰਲ ਦੀ ਐਲੀਜ਼ਾਬੇਥ ਸੁਸਾਨ ਕੋਸ਼ੀ ਨੇ 12ਵੀਂ ਸਰਦਾਰ ਸੱਜਨ ਸਿੰਘ ਸੇਠੀ ਮੈਮੋਰੀਅਲ ਮਾਸਟਰਸ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ 'ਚ ਬੁੱਧਵਾਰ ਨੂੰ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ 'ਚ ਦੋ ਸੋਨ ਤਮਗੇ ਜਿੱਤ ਲਏ। ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਚਲ ਰਹੀ ਇਸ ਪ੍ਰਤੀਯੋਗਿਤਾ ਦੇ ਤੀਜੇ ਦਿਨ ਕੋਸ਼ੀ ਨੇ ਮਹਾਰਾਸ਼ਟਰ ਦੀ ਤੇਜਸਵਿਨੀ ਸਾਵੰਤ ਨੂੰ ਪਿੱਛੇ ਛੱਡ ਕੇ ਸੋਨੇ ਦਾ ਤਮਗਾ ਜਿੱਤਿਆ। ਕੋਸ਼ੀ ਨੇ ਫਾਈਨਲ 'ਚ 460.1 ਦਾ ਸਕੋਰ ਬਣਾਇਆ। ਸਾਵੰਤ ਨੇ 455.6 ਦੇ ਸਕੋਰ ਦੇ ਨਾਲ ਚਾਂਦੀ ਅਤੇ ਗੁਜਰਾਤ ਦੀ ਹਿਮਾਕੇਸੀ ਨੇ 444.5 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ। 
PunjabKesari
ਕੋਸ਼ੀ ਅੱਠ ਖਿਡਾਰੀਆਂ ਦੇ ਫਾਈਨਲ 'ਚ ਕੁਆਲੀਫਾਇੰਗ 'ਚ ਛੇਵੇਂ ਸਥਾਨ 'ਤੇ ਰਹਿੰਦੇ ਹੋਏ ਪਹੁੰਚੀ ਸੀ। ਉਹ 10 ਸ਼ਾਟ ਦੇ ਬਾਅਦ ਚੌਥੇ ਸਥਾਨ 'ਤੇ ਸੀ। ਉਨ੍ਹਾਂ 15 ਸ਼ਾਟ ਦੇ ਪ੍ਰੋਨ ਰਾਊਂਡ ਦੇ ਬਾਅਦ ਬੜ੍ਹਤ ਬਣਾਈ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਏਅਰ ਇੰਡੀਆ ਦੇ ਅੰਨੂਰਾਜ ਸਿੰਘ ਅਤੇ ਦੀਪਕ ਸ਼ਰਮਾ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਉਨ੍ਹਾਂ ਓ.ਐੱਨ.ਜੀ.ਸੀ. ਦੀ ਸ਼ਵੇਤਾ ਸਿੰਘ ਅਤੇ ਅਮਨਪ੍ਰੀਤ ਸਿੰਘ ਨੁੰ 17-5 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਸੀਨੀਅਰ ਨਿਸ਼ਾਨੇਬਾਜ਼ੀ ਫੌਜ ਦੇ ਗੁਰਪ੍ਰੀਤ ਸਿੰਘ ਨੇ ਪੁਰਸ਼ਾਂ ਦੀ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਟੂਰਨਾਮੈਂਟ 'ਚ ਉਨ੍ਹਾਂ ਨੇ ਸੋਨ ਤਮਗਾ ਆਪਣੇ ਨਾਂ ਕੀਤਾ। ਇਹ ਟੂਰਨਾਮੈਂਟ 'ਚ ਉਨ੍ਹਾਂ ਦਾ ਦੂਜਾ ਸੋਨ ਤਮਗਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਸੈਂਟਰ ਫਾਇਰ ਪਿਸਟਲ ਦਾ ਸੋਨ ਤਮਗਾ ਜਿੱਤਿਆ ਸੀ।


Tarsem Singh

Content Editor

Related News