ਏਅਰਥਿੰਗਜ਼ ਮਾਸਟਰ ਸ਼ਤਰੰਜ : ਤੈਮੂਰ ਖਿਤਾਬ ਵੱਲ ਵਧਿਆ

01/04/2021 3:26:49 AM

ਅਜਰਬੈਜਾਨ (ਨਿਕਲੇਸ਼ ਜੈਨ)– ਏਅਰਥਿੰਗਸ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਰੋਮਾਂਚ ਆਪਣੇ ਚੋਟੀ ’ਤੇ ਹੈ ਕਿਉਂਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਅਜਰਬੈਜਾਨ ਦੇ ਤੈਮੂਰ ਰਦਜਾਬੋਵ ਤੇ ਅਰਮੀਨੀਆ ਦੇ ਲੇਵੋਨ ਅਰੋਨੀਅਨ ਵਿਚਾਲੇ ਹੋ ਰਹੇ ਮੁਕਾਬਲੇ ’ਤੇ ਟਿਕੀਆਂ ਹੋਈਆਂ ਹਨ। ਬੈਸਟ ਆਫ ਟੂ ਦਿਨ ਦੇ ਫਾਈਨਲ ਮੁਕਾਬਲੇ ਵਿਚ ਪਹਿਲੇ ਦਿਨ ਚਾਰ ਰੈਪਿਡ ਹੋਏ ਤੇ ਦੋਵਾਂ ਵਿਚਾਲੇ ਹੋਏ ਪਹਿਲੇ ਤਿੰਨ ਰੈਪਿਡ ਬੇਨਤੀਜਾ ਰਹੇ ਸਨ ਤੇ ਅਜਿਹੇ ਵਿਚ ਆਖਰੀ ਰਾਊਂਡ ਵੀ ਡਰਾਅ ਵੱਲ ਵਧ ਰਿਹਾ ਸੀ ਤਦ ਰਦਜਾਵੋਬ ਨੇ ਬਿਹਤਰੀਨ ਖੇਡ ਨਾਲ ਨਾ ਸਿਰਫ ਚੌਥਾ ਰੈਪਿਡ ਮੈਚ ਜਿੱਤਿਆ ਸਗੋਂ ਪਹਿਲਾ ਦਿਨ ਆਪਣੇ ਨਾਂ ਕਰਦੇ ਹੋਏ ਇਕ ਬੇਹੱਦ ਮਹੱਤਵਪੂਰਨ ਬੜ੍ਹਤ ਹਾਸਲ ਕਰ ਲਈ ਹੈ। ਦੋਵਾਂ ਵਿਚਾਲੇ ਹੋਏ ਪਹਿਲੇ ਤਿੰਨ ਰੈਪਿਡ ਬੇਨਤੀਜਾ ਰਹੇ ਸੀ ਤੇ ਅਜਿਹੇ ਵਿਚ ਆਖਰੀ ਰਾਊਂਡ ਦੀ ਜਿੱਤ ਨਾਲ ਰਦਜਾਬੋਵ 2.5-1.5 ਨਾਲ ਬੇਹੱਦ ਮਜ਼ਬੂਤ ਬੜ੍ਹਤ ਬਣਾਉਣ ਵਿਚ ਕਾਮਯਾਬ ਰਿਹਾ ਸੀ।
ਹੁਣ ਦੂਜੇ ਦਿਨ ਜਿੱਥੇ ਰਦਜਾਵੋਬ ਨੂੰ ਖਿਤਾਬ ਜਿੱਤਣ ਲਈ ਸਿਰਫ 2 ਅੰਕ ਚਾਹੀਦੇ ਹਨ ਤਾਂ ਅਰੋਨੀਅਨ ਨੂੰ ਪਹਿਲਾਂ 2.5 ਅੰਕ ਬਣਾ ਕੇ ਦਿਨ ਆਪਣੇ ਨਾਂ ਕਰਨਾ ਪਵੇਗਾ ਤੇ ਫਿਰ ਟਾਈਬ੍ਰੇਕ ਵੀ ਜਿੱਤਣਾ ਪਵੇਗਾ। ਮੈਚ ਤੋਂ ਬਾਅਦ ਅਰੋਨੀਅਨ ਨੇ ਕਿਹਾ ਕਿ ਕੱਲ ਮੈਂ ਬਿਹਤਰ ਖੇਡਣ ਤੇ ਕੋਈ ਮੌਕਾ ਨਾ ਖੁੰਝਣ ਦੀ ਕੋਸ਼ਿਸ਼ ਕਰਾਂਗਾ, ਇਹ ਹੀ ਯੋਜਨਾ ਹੈ ਜਦਕਿ ਰਦਜਾਬੋਵ ਨੇ ਕਿਹਾ, ‘‘ਇਹ ਇਕ ਸਖਤ ਮੁਕਾਬਲਾ ਸੀ, ਸਾਰੇ ਮੈਚ ਮਹੱਤਵਪੂਰਨ ਸਨ, ਮੈਂ ਲਗਭਗ ਤੀਜੇ ਮੈਚ ਵਿਚ ਗਲਤ ਖੇਡਿਆ ਸੀ ਤੇ ਇਹ ਸਫੇਦ ਮੈਚ ਸੀ ਪਰ ਮੈਂ ਵਾਪਸੀ ਕਰਨ ਵਿਚ ਸਫਲ ਰਿਹਾ।’’ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਇਕ ਬੇਹੱਦ ਨਾਟਕੀ ਘਟਨਾਕ੍ਰਮ ਵਿਚ 2-0 ਨਾਲ ਅੱਗੇ ਹੋ ਗਏ ਰੂਸ ਦੇ ਡੇਨੀਅਲ ਡੂਬੋਵ ਨੂੰ ਫਰਾਂਸ ਦੇ ਮੈਕਿਸਮ ਲਾਗ੍ਰੇਵ ਦੇ ਸਾਹਮਣੇ 2-2 ਦੀ ਬਰਾਬਰੀ ਨਾਲ ਸਬਰ ਕਰਨਾ ਪਿਆ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News