ਅਰਜਨਟੀਨਾ ਨੂੰ ਹਰਾਉਣ ਵਾਲੇ ਸਾਊਦੀ ਅਰਬ ਦੇ ਹਰ ਖਿਡਾਰੀ ਨੂੰ ਮਿਲੇਗੀ ਇਕ-ਇਕ ਰੋਲਸ ਰਾਇਸ

Saturday, Nov 26, 2022 - 12:24 AM (IST)

ਅਰਜਨਟੀਨਾ ਨੂੰ ਹਰਾਉਣ ਵਾਲੇ ਸਾਊਦੀ ਅਰਬ ਦੇ ਹਰ ਖਿਡਾਰੀ ਨੂੰ ਮਿਲੇਗੀ ਇਕ-ਇਕ ਰੋਲਸ ਰਾਇਸ

ਸਪੋਰਟਸ ਡੈਸਕ—ਅਰਜਨਟੀਨਾ ’ਤੇ ਸਾਊਦੀ ਅਰਬ ਦੀ ਜਿੱਤ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। ਇਸ ਸਿਲਸਿਲੇ ’ਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੀ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਾਊਦੀ ਅਰਬ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਸਾਊਦੀ ਸਰਕਾਰ ਨੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਸੋਮਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਸੀ, ਹੁਣ ਇਕ ਹੋਰ ਵੱਡਾ ਐਲਾਨ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਵਿਖੇ ਪਹਿਲੀ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਬਣ ਚੁੱਕੈ ਖੰਡਰ 

ਸਾਊਦੀ ਅਰਬ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਰਜਨਟੀਨਾ ਉੱਤੇ ਸਾਊਦੀ ਦੀ ਜਿੱਤ ’ਚ ਸ਼ਾਮਲ ਸਾਊਦੀ ਅਰਬ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਹਰੇਕ ਖਿਡਾਰੀ ਨੂੰ ਇਕ ਰੋਲਸ ਰਾਇਸ ਫੈਂਟਮ ਦਿੱਤੀ ਜਾਵੇਗੀ। ਅਰਜਨਟੀਨਾ ਨਾਲ ਆਪਣੇ ਮੈਚ ’ਚ 1-0 ਨਾਲ ਪਿਛੜਨ ਤੋਂ ਬਾਅਦ ਸਾਊਦੀ ਅਰਬ ਦੀ ਟੀਮ ਨੇ ਸਨਸਨੀਖੇਜ਼ ਵਾਪਸੀ ਕੀਤੀ ਅਤੇ 2-1 ਦੇ ਸਕੋਰ ਨਾਲ ਮੈਚ ਜਿੱਤ ਲਿਆ ਸੀ। ਸਾਲੇਹ ਅਲਸ਼ਹਿਰੀ ਨੇ 48ਵੇਂ ਮਿੰਟ ’ਚ ਗੋਲ ਕੀਤਾ ਸੀ। ਉਸ ਤੋਂ ਬਾਅਦ ਸਾਲੇਹ ਅਲਦਵਸਾਰੀ ਨੇ ਗੋਲ ਕਰਕੇ ਬੜ੍ਹਤ 2-1 ਕਰ ਦਿੱਤੀ ਸੀ, ਜੋ ਅੰਤ ਤੱਕ ਜਾਰੀ ਰਹੀ।


author

Manoj

Content Editor

Related News