ਦੁਤੀ ਦੀ ਅਗਵਾਈ ''ਚ ਰਿਲੇ ਟੀਮ ਨੂੰ ਏਸ਼ੀਆਈ ਚੈਂਪੀਅਨਸ਼ਿਪ ਦਾ ਟਿਕਟ

Sunday, Apr 14, 2019 - 12:52 PM (IST)

ਦੁਤੀ ਦੀ ਅਗਵਾਈ ''ਚ ਰਿਲੇ ਟੀਮ ਨੂੰ ਏਸ਼ੀਆਈ ਚੈਂਪੀਅਨਸ਼ਿਪ ਦਾ ਟਿਕਟ

ਸਪੋਰਟਸ ਡੈਸਕ— ਸਟਾਰ ਫਰਾਟਾ ਦੌੜਾਕ ਦੁਤੀ ਚੰਦ ਦੀ ਅਗਵਾਈ 'ਚ ਭਾਰਤ ਦੀ ਚਾਰ ਗੁਣਾ 100 ਮੀਟਰ ਰਿਲੇ ਟੀਮ ਨੇ ਦੋਹਾ 'ਚ 21 ਅਪ੍ਰੈਲ ਨੂੰ ਹੋਣ ਵਾਲੀ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦਾ ਟਿਕਟ ਹਾਸਲ ਕਰ ਲਿਆ। ਰਿਲੇ ਟੀਮ ਨੇ ਇੱਥੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ 'ਚ ਸ਼ਨੀਵਾਰ ਨੂੰ ਹੋਏ ਪੁਸ਼ਟੀ ਟ੍ਰਾਇਲ 'ਚ 44.12 ਸਕਿੰਟ ਦਾ ਸਮਾਂ ਲਿਆ। 
PunjabKesari
ਹਿਨਾ, ਅਰਚਨਾ ਸੁਸੀਨਦਰਨ ਅਤੇ ਰੰਗਾ ਕੇ. ਨੇ ਪਹਿਲੇ ਤਿੰਨ ਲੈਗ ਦੌੜੇ ਜਦਕਿ ਦੁਤੀ ਆਖਰੀ ਲੈਗ 'ਚ ਦੌੜੀ। 400 ਮੀਟਰ ਦੀ ਦੌੜਾਕ ਐੱਮ.ਆਰ. ਪੂਵੱਮਾ ਨੇ 800 ਮੀਟਰ ਦੌੜ 'ਚ ਦੋ ਐਥਲੀਟਾਂ ਲਈ ਪੇਸ ਸੈਟਰ ਦਾ ਕੰਮ ਕੀਤਾ। ਗੋਮਤੀ ਕੇ. ਨੇ 2:04.12 ਦਾ ਸਮਾਂ ਕੱਢ ਕੇ ਕੁਆਲੀਫਾਇੰਗ ਮਾਰਕ ਹਾਸਲ ਕਰ ਲਿਆ। ਭਾਰਤੀ ਐਥਲੈਟਿਕਸ ਮਹਾਸੰਘ ਦੀ ਚੋਣ ਕਮੇਟੀ ਸੋਮਵਾਰ ਨੂੰ ਐਥਲੀਟਾਂ ਦੇ ਨਾਂ ਦਾ ਐਲਾਨ ਕਰੇਗੀ।


author

Tarsem Singh

Content Editor

Related News