ਦੁਬਈ ਟੀ20 ਲੀਗ ਦਾ ਆਗਾਜ਼ 13 ਜਨਵਰੀ ਤੋਂ, ਫ੍ਰੈਂਚਾਈਜ਼ੀਆਂ ਦੀ ਮਾਲਕੀ 'ਚ ਭਾਰਤੀਆਂ ਦਾ ਦਬਦਬਾ

01/02/2023 4:41:32 PM

ਸਪੋਰਟਸ ਡੈਸਕ- ਦੁਬਈ ਕ੍ਰਿਕਟ ਦੇ ਫਟਾਫਟ ਫਾਰਮੈਟ ਭਾਵ ਟੀ-20 ਲਈ ਤਿਆਰ ਹੈ। 13 ਜਨਵਰੀ ਤੋਂ ਇੱਥੇ ILT 20 (ਇੰਟਰਨੈਸ਼ਨਲ ਲੀਗ T20) ਲਈ ਛੇ ਟੀਮਾਂ ਵਿਚਕਾਰ ਮੈਚ ਹੋਣਗੇ। ਦੁਬਈ ਲੀਗ ਦੀਆਂ ਇਨ੍ਹਾਂ ਛੇ ਟੀਮਾਂ ਵਿੱਚੋਂ ਪੰਜ ਟੀਮਾਂ ਭਾਰਤੀਆਂ ਦੀਆਂ ਹਨ। ਮੁਕੇਸ਼ ਅੰਬਾਨੀ ਦੀ ਰਿਲਾਇੰਸ, ਗੌਤਮ ਅਡਾਨੀ ਦੀ ਸਪੋਰਟਸਲਾਈਨ ਅਤੇ ਸ਼ਾਹਰੁਖ ਖਾਨ ਦੀ ਨਾਈਟ ਰਾਈਡਰਜ਼ ਦੀਆਂ ਟੀਮਾਂ ਇੱਥੇ ਮੈਦਾਨ 'ਤੇ ਨਜ਼ਰ ਆਉਣਗੀਆਂ। ਹਰ ਟੀਮ ਨੂੰ ਲਗਭਗ 21 ਕਰੋੜ ਰੁਪਏ ਦਾ ਸੈਲਰੀ ਕੈਪ ਦਿੱਤਾ ਗਿਆ ਹੈ।

IPL ਤੋਂ ਬਾਅਦ ILT ਵੀ ਸਭ ਤੋਂ ਵੱਧ ਮੁਨਾਫੇ ਵਾਲਾ ਟੂਰਨਾਮੈਂਟ ਬਣ ਗਿਆ ਹੈ। ਚੋਟੀ ਦੇ ਖਿਡਾਰੀ ਵਰਗ ਲਈ ਵੱਧ ਤੋਂ ਵੱਧ ਹੱਦ 3.72 ਕਰੋੜ ਰੁਪਏ ਰੱਖੀ ਗਈ ਹੈ। ਦੁਬਈ ਲੀਗ ਵਿੱਚ ਖਿਡਾਰੀਆਂ ਲਈ ਵੀ ਇੱਕ ਪੇਸ਼ਕਸ਼ ਹੈ। ਖਿਡਾਰੀਆਂ ਦੀ ਲੀਗ ਤੋਂ ਹੋਣ ਵਾਲੀ ਕਮਾਈ ਨੂੰ ਟੈਕਸ ਮੁਕਤ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। 

ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ 'ਚ ਇਕ ਖਿਡਾਰੀ ਪ੍ਰਤੀ ਸੀਜ਼ਨ ਸਿਰਫ 1.96 ਕਰੋੜ ਰੁਪਏ ਕਮਾ ਸਕਦਾ ਹੈ। ਦੁਬਈ ਲੀਗ ਲਈ ਸਭ ਤੋਂ ਵੱਡੀ ਰੁਕਾਵਟ ਸਟੇਡੀਅਮ-ਟੈਲੀਵਿਜ਼ਨ ਦਰਸ਼ਕ ਹਨ। 12 ਫਰਵਰੀ ਤੱਕ ਚੱਲਣ ਵਾਲੀ ਦੁਬਈ ਲੀਗ ਦਾ ਸਮਾਂ ਬਿੱਗ ਬੈਸ਼ ਅਤੇ ਦੱਖਣੀ ਅਫਰੀਕਾ ਦੀ ਲੀਗ ਦੇ ਨਾਲ ਹੀ ਹੈ। ਟੀਮ ਇੰਡੀਆ ਦੇ ਵੱਡੇ ਖਿਡਾਰੀ ਵੀ ਪ੍ਰੀ-ਸ਼ਡਿਊਲ ਕਾਰਨ ਦੁਬਈ ਲੀਗ 'ਚ ਨਹੀਂ ਖੇਡ ਸਕਣਗੇ।

ਇਹ ਵੀ ਪੜ੍ਹੋ : ਯੋ-ਯੋ ਟੈਸਟ ਦੀ ਵਾਪਸੀ, ਡੇਕਸਾ ਵੀ ਭਾਰਤੀ ਟੀਮ ਦੇ ਚੋਣ ਮਾਪਦੰਡਾਂ ’ਚ ਸ਼ਾਮਲ

ਲੀਗ 'ਚ ਫ੍ਰੈਂਚਾਈਜ਼ੀਆਂ ਦੀ ਮਾਲਕੀ ਦੇ ਮਾਮਲੇ 'ਚ ਭਾਰਤੀਆਂ ਦਾ ਦਬਦਬਾ

* ਗਲਫ ਜਾਇੰਟਸ (ਅਡਾਨੀ ਦੀ ਟੀਮ) : ਕ੍ਰਿਸ ਜੌਰਡਨ, ਹੇਟਮਾਇਰ, ਲਿਆਮ ਡਾਸਨ, ਜੇਮਸ ਵਿੰਸ

* ਐੱਮ. ਆਈ. ਅਮੀਰਾਤ (ਅੰਬਾਨੀ ਦੀ ਟੀਮ): ਪੋਲਾਰਡ, ਡਵੇਨ ਬ੍ਰਾਵੋ, ਨਿਕੋਲਸ ਪੂਰਨ, ਇਮਰਾਨ ਤਾਹਿਰ

* ਅਬੂ ਧਾਬੀ ਨਾਈਟ ਰਾਈਡਰਜ਼ (ਸ਼ਾਹਰੁਖ ਦੀ ਟੀਮ): ਸੁਨੀਲ ਨਰਾਇਣ, ਆਂਦਰੇ ਰਸਲ, ਜਾਨੀ ਬੇਅਰਸਟੋ, ਪਾਲ ਸਟਰਲਿੰਗ, ਲਾਹਿਰੂ ਕੁਮਾਰਾ, ਕੋਲਿਨ ਇੰਗ੍ਰਾਮ

* ਦੁਬਈ ਕੈਪੀਟਲਜ਼ (GMR): ਰੌਬਿਨ ਉਥੱਪਾ, ਰੋਮਨ ਪਾਵੇਲ, ਦੁਸ਼ਮੰਥਾ ਚਮੀਰਾ, ਮੁਜੀਬ ਉਰ ਰਹਿਮਾਨ

* ਸ਼ਾਰਜਾਹ ਵਾਰੀਅਰਜ਼ (ਰਾਜੇਸ਼ ਸ਼ਰਮਾ ਦੀ ਟੀਮ): ਮੋਈਨ ਅਲੀ, ਡੇਵਿਡ ਮਲਾਨ, ਏਵਿਨ ਲੁਈਸ, ਨਬੀ

* ਡੇਜ਼ਰਟ ਵਾਈਪਰਸ (ਅਮਰੀਕੀ ਟੀਮ): ਕੋਲਿਨ ਮੁਨਰੋ, ਟੌਮ ਕੈਰਨ, ਬੇਨ ਡਕੇਟ, ਵਨਿੰਦੂ ਹਸਾਰੰਗਾ

ਫਰੈਂਚਾਇਜ਼ੀ ਟੀਮਾਂ ਵਿੱਚ 84 ਅੰਤਰਰਾਸ਼ਟਰੀ ਅਤੇ 24 ਯੂ. ਏ. ਈ. ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਾਊਂਡ ਰੌਬਿਨ 'ਚ ਹਰ ਟੀਮ ਦੂਜੀ ਟੀਮ ਨਾਲ ਦੋ ਵਾਰ ਖੇਡੇਗੀ। 30 ਲੀਗ ਮੈਚ ਤੇ ਚਾਰ ਪਲੇਆਫ ਹੋਣਗੇ। ਦੁਬਈ ਵਿੱਚ 16, ਅਬੂ ਧਾਬੀ ਵਿੱਚ 10 ਅਤੇ ਸ਼ਾਰਜਾਹ ਵਿੱਚ 8 ਮੈਚ ਹੋਣਗੇ। ਹਰ ਟੀਮ ਵਿੱਚ ਯੂ. ਏ. ਈ. ਦੇ ਚਾਰ ਸਥਾਨਕ ਖਿਡਾਰੀ ਹੋਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News