ਬੰਦ ਹੋਣ ਵਾਲਾ ਹੈ Dream11! ਜਾਣੋ ਹੁਣ ਤੁਹਾਡੇ ਪੈਸਿਆਂ ਦਾ ਕੀ ਹੋਵੇਗਾ
Thursday, Aug 21, 2025 - 06:45 PM (IST)

ਸਪੋਰਟਸ ਡੈਸਕ- ਪਿਛਲੇ ਕੁਝ ਸਾਲਾਂ ਵਿੱਚ Dream11 ਵਰਗੇ ਫੈਂਟਸੀ ਸਪੋਰਟਸ ਪਲੇਟਫਾਰਮ ਭਾਰਤੀ ਯੂਜ਼ਰਜ਼ 'ਚ ਬਹੁਤ ਮਸ਼ਹੂਰ ਰਹੇ ਹਨ। ਪਰ ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਸਰਕਾਰ ਨੇ ਲੋਕ ਸਭਾ ਵਿੱਚ ਆਨਲਾਈਨ ਗੇਮਿੰਗ ਬਿੱਲ 2025 ਪੇਸ਼ ਕੀਤਾ ਹੈ, ਜਿਸ ਨਾਲ ਪੈਸੇ-ਅਧਾਰਿਤ ਖੇਡਾਂ 'ਤੇ ਸਖ਼ਤ ਪਾਬੰਦੀ ਲਗਾਈ ਜਾ ਸਕਦੀ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ Dream11 ਅਤੇ ਹੋਰ ਫੈਂਟਸੀ ਗੇਮਾਂ ਵਰਗੇ ਪੈਸੇ-ਅਧਾਰਿਤ ਪਲੇਟਫਾਰਮ ਅਸਲ-ਧਨ ਵਾਲੀਆਂ ਖੇਡਾਂ ਦੀ ਪੇਸ਼ਕਸ਼ ਨਹੀਂ ਕਰ ਸਕਣਗੇ। ਇਸ ਲੇਖ ਵਿੱਚ, ਆਸਾਨ ਤਰੀਕੇ ਨਾਲ ਜਾਣੋ ਕਿ Dream11 'ਤੇ ਬਿੱਲ ਦਾ ਕੀ ਪ੍ਰਭਾਵ ਪਵੇਗਾ, ਤੁਹਾਡੇ ਪੈਸੇ ਅਤੇ ਖਾਤੇ 'ਤੇ ਕੀ ਪ੍ਰਭਾਵ ਪਵੇਗਾ ਅਤੇ ਹੁਣ ਕੀ ਕਰਨਾ ਚਾਹੀਦਾ ਹੈ?
Dream11 ਤੇ ਆਨਲਾਈਨ ਗੇਮਿੰਗ ਬਿੱਲ 2025ਦਾ ਪੂਰਾ ਮਾਮਲਾ ਕੀਤਾ ਹੈ
ਕੇਂਦਰ ਸਰਕਾਰ ਨੇ ਅੱਜ ਲੋਕ ਸਭਾ ਵਿੱਚ ਆਨਲਾਈਨ ਗੇਮਿੰਗ ਨੂੰ ਕੰਟਰੋਲ ਕਰਨ ਅਤੇ ਅਸਲ-ਪੈਸੇ ਵਾਲੀਆਂ ਖੇਡਾਂ 'ਤੇ ਪਾਬੰਦੀ ਲਗਾਉਣ ਲਈ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਆਫ਼ ਆਨਲਾਈਨ ਗੇਮਿੰਗ ਬਿੱਲ 2025 ਪੇਸ਼ ਕੀਤਾ। ਇਸਦਾ ਪ੍ਰਭਾਵ ਫੈਂਟਸੀ ਗੇਮਾਂ 'ਤੇ ਦੇਖਿਆ ਜਾ ਸਕਦਾ ਹੈ।
ਆਨਲਾਈਨ ਗੇਮਿੰਗ ਬਿੱਲ 2025 'ਚ ਕੀ-ਕੀ ਪੁਆਇੰਟਸ ਹਨ
- ਕੋਈ ਵੀ ਪਲੇਟਫਾਰਮ ਪੈਸੇ-ਅਧਾਰਤ ਗੇਮਾਂ ਦੀ ਪੇਸ਼ਕਸ਼ ਨਹੀਂ ਕਰ ਸਕਦਾ। ਹੁਨਰ-ਅਧਾਰਤ ਗੇਮਾਂ ਖੇਡਣ ਵਾਲਿਆਂ ਲਈ ਕੋਈ ਸਜ਼ਾ ਨਹੀਂ ਹੋਵੇਗੀ।
- ਰੀਅਲ-ਮਨੀ ਗੇਮਾਂ ਦੀ ਪੇਸ਼ਕਸ਼ ਕਰਨ ਜਾਂ ਜੋੜਨ ਲਈ 3 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਦਾ ਜੁਰਮਾਨਾ। ਇਸ਼ਤਿਹਾਰ ਚਲਾਉਣ ਵਾਲਿਆਂ ਲਈ 2 ਸਾਲ ਦੀ ਕੈਦ ਅਤੇ 50 ਲੱਖ ਰੁਪਏ ਦਾ ਜੁਰਮਾਨਾ।
- ਇੱਕ ਵਿਸ਼ੇਸ਼ ਅਥਾਰਟੀ ਬਣਾਈ ਜਾਵੇਗੀ, ਜੋ ਗੇਮਿੰਗ ਉਦਯੋਗ ਨੂੰ ਨਿਯਮਤ ਕਰੇਗੀ ਅਤੇ ਇਹ ਫੈਸਲਾ ਕਰੇਗੀ ਕਿ ਕਿਹੜੀ ਗੇਮ ਰੀਅਲ-ਮਨੀ ਵਾਲੀ ਗੇਮ ਹੈ।
- PUBG, ਫ੍ਰੀ ਫਾਇਰ, ਫ੍ਰੀ ਗੇਮਜ਼, ਈ-ਸਪੋਰਟਸ ਅਤੇ ਸੋਸ਼ਲ ਗੇਮਜ਼ ਦਾ ਸਮਰਥਨ ਕੀਤਾ ਜਾਵੇਗਾ।
ਮਨੀ ਬੇਸਡ ਗੇਮਾਂ 'ਤੇ ਰੋਕ ਕਿਉਂ
ਸਰਕਾਰ ਦੇ ਅਨੁਸਾਰ, ਕੁਝ ਲੋਕਾਂ ਨੇ ਗੇਮਿੰਗ ਦੀ ਲਤ ਕਾਰਨ ਆਪਣੀਆਂ ਸਾਰੀਆਂ ਬੱਚਤਾਂ ਗੁਆ ਦਿੱਤੀਆਂ ਹਨ। ਕਈ ਮਾਮਲਿਆਂ ਵਿੱਚ, ਮਾਨਸਿਕ ਤਣਾਅ ਅਤੇ ਖੁਦਕੁਸ਼ੀ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਮਨੀ ਲਾਂਡਰਿੰਗ ਅਤੇ ਰਾਸ਼ਟਰੀ ਸੁਰੱਖਿਆ ਮੁੱਦੇ ਵੀ ਚਿੰਤਾ ਦਾ ਵਿਸ਼ਾ ਹਨ। ਇਸ ਲਈ, ਸਰਕਾਰ ਨੇ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।
Dream11 ਯੂਜ਼ਰਜ਼ ਕੀ ਕਰਨ
- ਹੁਣ ਤੱਕ ਯੂਜ਼ਰਜ਼ ਲਈ ਕੋਈ ਸਜ਼ਾ ਨਹੀਂ ਹੋਵੇਗੀ ਪਰ ਆਪਣੇ ਪੈਸੇ ਦਾ ਹਿਸਾਬ ਰੱਖੋ।
- ਰੀਅਲ-ਮਨੀ ਗੇਮਾਂ ਬੰਦ ਹੋਣ 'ਤੇ ਸਕਿਲ ਗੇਮਾਂ ਜਿਵੇਂ ਫੈਂਟੇਸੀ ਕ੍ਰਿਕਟ ਅਭਿਆਸ, ਈ-ਸਪੋਰਟਸ ਗੇਮਾਂ ਖੇਡ ਸਕਦੇ ਹੋ।
- ਵੱਡਾ ਨਿਵੇਸ਼ ਕਰਨ ਜਾਂ ਪੈਸਾ ਲਗਾਉਣ ਤੋਂ ਪਹਿਲਾਂ ਆਪਣੇ ਫੰਡਾਂ ਦਾ ਬੈਕਅੱਪ ਲਓ।
- ਬਿੱਲ ਪਾਸ ਹੋਣ ਤੋਂ ਬਾਅਦ ਨਿਯਮ ਬਦਲ ਸਕਦੇ ਹਨ, ਇਸ ਲਈ Dream11 ਅਤੇ ਹੋਰ ਪਲੇਟਫਾਰਮਾਂ ਦੇ ਰੈਗੂਲੇਟਰੀ ਅਪਡੇਟਾਂ ਦੀ ਪਾਲਣਾ ਕਰੋ ਅਤੇ ਜਾਂਚ ਕਰਦੇ ਰਹੋ।