ਆਸਟ੍ਰੇਲੀਆ ਤੋਂ ਡਿਪੋਰਟ ਹੋਏ ਨੋਵਾਕ ਜੋਕੋਵਿਚ ਨੇ ਦੁਬਈ ਰਸਤਿਓਂ ਕੀਤੀ ਵਤਨ ਵਾਪਸੀ
Monday, Jan 17, 2022 - 03:55 PM (IST)
ਦੁਬਈ (ਭਾਸ਼ਾ) : ਕੋਰੋਨਾ ਦਾ ਟੀਕਾ ਨਾ ਲਵਾਉਣ ਕਾਰਨ ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਸੋਮਵਾਰ ਸਵੇਰੇ ਦੁਬਈ ਰਸਤਿਓਂ ਸਰਬੀਆ ਰਵਾਨਾ ਹੋ ਗਏ। ਅਮੀਰਾਤ ਦੇ ਜਹਾਜ਼ ਰਾਹੀਂ ਉਹ ਸਾਢੇ 13 ਘੰਟੇ ਦੀ ਉਡਾਣ ਦੇ ਬਾਅਦ ਮੈਲਬੌਰਨ ਤੋਂ ਇੱਥੇ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਦੀ ਉਡਾਣ ਲੈਂਦੇ ਦੇਖਿਆ ਗਿਆ। ਦੁਬਈ ਵਿਚ ਯਾਤਰੀਆਂ ਲਈ ਟੀਕਾਕਰਨ ਜ਼ਰੂਰੀ ਨਹੀਂ ਹੈ ਪਰ ਉਨ੍ਹਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਰਿਪੋਰਟ ਦਿਖਾਉਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਪੁੱਜੇ ਦੁਬਈ
9 ਵਾਰ ਦੇ ਆਸਟ੍ਰੇਲੀਆ ਓਪਨ ਅਤੇ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਜੋਕੋਵਿਚ ਦਾ ਵੀਜ਼ਾ ਆਸਟ੍ਰੇਲੀਆ ਵਿਚ 2 ਵਾਰ ਰੱਦ ਹੋ ਗਿਆ, ਕਿਉਂਕਿ ਕੋਰੋਨਾ ਟੀਕਾਕਰਨ ਦੇ ਸਖ਼ਤ ਨਿਯਮਾਂ ਵਿਚ ਮੈਡੀਕਲ ਛੋਟ ਲਈ ਜ਼ਰੂਰੀ ਮਾਪਦੰਡਾਂ ’ਤੇ ਉਹ ਖਰੇ ਨਹੀਂ ਉਤਰੇ ਸਨ। ਉਨ੍ਹਾਂ ਨੇ ਪਹਿਲੀ ਵਾਰ ਵੀਜ਼ਾ ਰੱਦ ਹੋਣ ਖ਼ਿਲਾਫ਼ ਕਾਨੂੰਨੀ ਲੜਾਈ ਜਿੱਤੀ ਪਰ ਦੂਜੀ ਵਾਰ ਹਾਰ ਗਏ। ਆਸਟ੍ਰੇਲੀਆਈ ਓਪਨ ਵਿਚ ਉਨ੍ਹਾਂ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਪ੍ਰਵੇਸ਼ ਮਿਲਿਆ ਹੈ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਈਆਂ ਹਨ।
ਇਹ ਵੀ ਪੜ੍ਹੋ: ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।