17 ਸਾਲਾ ਦਿਵਿਆ ਦੇਸ਼ਮੁਖ ਬਣੀ ਭਾਰਤ ਦੀ ਸੀਨੀਅਰ ਮਹਿਲਾ ਨੈਸ਼ਨਲ ਸ਼ਤਰੰਜ ਚੈਂਪੀਅਨ

Wednesday, Mar 02, 2022 - 07:20 PM (IST)

17 ਸਾਲਾ ਦਿਵਿਆ ਦੇਸ਼ਮੁਖ ਬਣੀ ਭਾਰਤ ਦੀ ਸੀਨੀਅਰ ਮਹਿਲਾ ਨੈਸ਼ਨਲ ਸ਼ਤਰੰਜ ਚੈਂਪੀਅਨ

ਭੁਵਨੇਸ਼ਵਰ (ਉੜੀਸਾ)- ਭਾਰਤ ਦੀ 58ਵੀਂ ਰਾਸ਼ਟਰੀ ਸੀਨੀਅਰ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦਾ ਖ਼ਿਤਾਬ ਮਹਾਰਾਸ਼ਟਰ ਦੀ 17 ਸਾਲਾ ਮਹਿਲਾ ਗ੍ਰਾਂਡ ਮਾਸਟਰ ਦਿਵਿਆ ਦੇਸ਼ਮੁਖ ਨੇ ਜਿੱਤ ਲਿਆ ਹੈ। ਦਿਵਿਆ ਨੇ ਆਖ਼ਰੀ ਰਾਊਂਡ 'ਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਸੌਮਿਆ ਸਵਾਮੀਨਾਥਨ ਨਾਲ ਡਰਾਅ ਖੇਡਦੇ ਹੋਏ 9 ਰਾਉਂਡ ਦੇ ਬਾਅਦ 8 ਅੰਕ ਬਣਾ ਕੇ ਖ਼ਿਤਾਬ ਆਪਣੇ ਨਾਂ ਕੀਤਾ। 

ਇਹ ਵੀ ਪੜ੍ਹੋ : ICC Women WC : ਭਾਰਤ ਤੇ ਪਾਕਿਸਤਾਨ ਦਰਮਿਆਨ 6 ਮਾਰਚ ਨੂੰ ਹੋਵੇਗੀ ਕ੍ਰਿਕਟ ਦੀ ਜੰਗ

ਦਿਵਿਆ ਨੇ ਪੂਰੇ ਟੂਰਨਾਮੈਂਟ 'ਚ ਕੁਲ ਦੋ ਮੁਕਾਬਲੇ ਡਰਾਅ ਖੇਡੇ ਜਦਕਿ 7 'ਚ ਜਿੱਤ ਹਾਸਲ ਕੀਤੀ ਜਿਸ 'ਚ ਸਾਬਕਾ ਰਾਸ਼ਟਰੀ ਏਅਰ ਇੰਡੀਆ ਦੀ ਭਗਤੀ ਕੁਲਕਰਣੀ 'ਤੇ ਸਤਵੇਂ ਰਾਊਂਡ 'ਚ ਦਰਜ ਕੀਤੀ ਗਈ ਜਿੱਤ ਤੇ ਅੱਠਵੇਂ ਰਾਊਂਡ 'ਚ ਟਾਪ ਸੀਡ ਤਾਮਿਲਨਾਡੂ ਦੀ ਆਰ. ਵੈਸ਼ਾਲੀ 'ਤੇ ਜਿੱਤ ਖ਼ਾਸ ਰਹੀ।

ਇਹ ਵੀ ਪੜ੍ਹੋ : ਰੂਸੀ ਹਮਲੇ 'ਚ ਵਾਲ-ਵਾਲ ਬਚਿਆ ਇੰਗਲੈਂਡ ਦੇ ਇਸ ਖਿਡਾਰੀ ਦਾ ਪਰਿਵਾਰ, ਪੋਲੈਂਡ 'ਚ ਲਈ ਪਨਾਹ

ਮਹਾਰਾਸ਼ਟਰ ਦੀ ਸਾਕਸ਼ੀ ਚਿੱਲਾਂਗੇ 7 ਅੰਕ ਬਣਾ ਕੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਦੂਜੇ ਤਾਂ ਆਂਧਰ ਪ੍ਰ੍ਦੇਸ਼ ਦੀ ਪਿਅੰਕਾ ਨੁਟਾਕੀ ਤੀਜੇ ਸਥਾਨ 'ਤੇ ਰਹੀ। ਹੋਰਨਾਂ ਖਿਡਾਰੀਆਂ 'ਚ ਤਾਮਿਲਨਾਡੂ ਦੀ ਸ਼੍ਰੀਜਾ ਸੇਸ਼ਾਦ੍ਰੀ, ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ, ਤਾਮਿਲਨਾਡੂ ਦੀ ਆਰ ਵੈਸ਼ਾਲੀ, ਪੀ. ਐੱਸ. ਪੀ. ਬੀ.  ਦੀ ਪਦਮਿਨੀ ਰਾਊਤ ਤੇ ਮੇਰੀ ਗੋਮਸ, ਤਾਮਿਲਨਾਊਡ ਦੀ ਪਿਅੰਕਾ ਤੇ ਮਹਾਰਾਸ਼ਟ ਦੀ ਪ੍ਰਣਾਲੀ ਧਾਰੀਆ ਕ੍ਰਮਵਾਰ ਚੌਥੇ ਤੇ ਦਸਵੇਂ ਸਥਾਨ 'ਤੇ ਰਹੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News