ਪ੍ਰਮੋਦ ਦਾ ਬਾਹਰ ਹੋਣਾ ਨਿਰਾਸ਼ਾਜਨਕ ਪਰ ਪੈਰਾਲੰਪਿਕ ਦੇ ਸਾਰੇ ਖਿਡਾਰੀ ਤਮਗੇ ਦੇ ਦਾਅਵੇਦਾਰ : ਝਾਝਰੀਆ

Saturday, Aug 17, 2024 - 05:33 PM (IST)

ਨਵੀਂ ਦਿੱਲੀ- ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਦੇ ਮੁਖੀ ਦੇਵੇਂਦ੍ਰ ਝਾਝਰੀਆ ਨੇ ਕਿਹਾ ਕਿ ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਦਾ ਭਾਰਤੀ ਦਲ ਵਿਚੋਂ ਬਾਹਰ ਹੋਣਾ ਨਿਰਾਸ਼ਾਜਨਕ ਹੈ ਪਰ ਇਸ ਨਾਲ 28 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਲਈ ਉਸਦੇ 25 ਤਮਗਿਆਂ ਦੇ ਟੀਚੇ ’ਤੇ ਕੋਈ ਅਸਰ ਨਹੀਂ ਪਵੇਗਾ। ਪੈਰਿਸ ਪੈਰਾਲੰਪਿਕ ਦਾ ਆਯੋਜਨ 28 ਅਗਸਤ ਤੋਂ 8 ਸਤੰਬਰ ਤਕ ਹੋਵੇਗਾ। ਇਸ ਵਿਚ ਭਾਰਤ ਦੇ 84 ਖਿਡਾਰੀ 12 ਖੇਡਾਂ ਵਿਚ ਤਮਗੇ ਲਈ ਜ਼ੋਰ ਲਗਾਉਣਗੇ। ਟੋਕੀਓ ਖੇਡਾਂ ਦੇ ਸੋਨ ਤਮਗਾ ਜੇਤੂ (ਪੁਰਸ਼ ਸਿੰਗਲਜ਼ ਐੱਲ. ਐੱਲ.3 ਵਰਗ) ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਗ ਭਗਤ ਨੂੰ ਬੀ. ਡਬਲਯੂ. ਐੱਫ. ਦੇ ਡੋਪਿੰਗ ਰੋਕੂ ‘ਵੇਅਰਅਬਾਰਟ’ (ਟਿਕਾਨੇ ਦਾ ਪਤਾ) ਨਿਯਮ ਦੀ ਉਲੰਘਮਾ ਕਾਰਨ 18 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ।
ਝਾਝਰੀਆ ਨੇ ਪ੍ਰਮੋਦ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਨਾਲ ਨਜਿੱਠਣ ਲਈ ਪੂਰੀ ਜ਼ਿੰਮੇਵਾਰੀ ਖੁਦ ਖਿਡਾਰੀ ਦੀ ਹੁੰਦੀ ਹੈ। ਉਸ ਨੇ ਕਿਹਾ, ‘‘ਦੇਖੋ, ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਮੋਦ ਭਗਤ ਸਾਡਾ ਸਟਾਰ ਐਥਲੀਟ ਤੇ ਟੋਕੀਓ ਪੈਰਾਲੰਪਿਕ ਵਿਚ ਸੋਨ ਤਮਗਾ ਜੇਤੂ ਹੈ ਪਰ ਮੈਂ 25 ਤਮਗਿਆਂ ਦਾ ਜਿਹੜਾ ਟੀਚਾ ਬਣਾਇਆ ਹੈ, ਉਹ ਸਾਡੇ ਮੌਜੂਦਾ 84 ਖਿਡਾਰੀਆਂ ਦੇ ਦਲ ਤੋਂ ਹੈ। ਇਸ ਵਿਚ ਪ੍ਰਮੋਦ ਭਗਤ ਸ਼ਾਮਲ ਨਹੀਂ ਹੈ।’’
ਬੀ. ਡਬਲਯੂ. ਐੱਫ. ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਸੀ, ‘‘ਬੈਡਮਿੰਟਨ ਵਿਸ਼ਵ ਸੰਘ ਇਸਦੀ ਪੁਸ਼ਟੀ ਕਰਦਾ ਹੈ ਕਿ ਭਾਰਤ ਦੇ ਟੋਕੀਓ 2020 ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ ਤੇ ਉਹ ਪੈਰਾ ਪੈਰਾਲੰਪਿਕ ਨਹੀਂ ਖੇਡੇਗਾ।’’ ਇਸ ਵਿਚ ਕਿਹਾ ਗਿਆ, ‘‘1 ਮਾਰਚ 2024 ਨੂੰ ਖੇਡ ਪੰਚਾਟ (ਸੀ. ਏ. ਐੱਸ.) ਡੋਪਿੰਗ ਰੋਕੂ ਵਿਭਾਗ ਨੇ ਭਗਤ ਨੂੰ ਬੀ. ਡਬਲਯੂ. ਐੱਫ. ਦੇ ਡੋਪਿੰਗ ਰੋਕੂ ਨਿਯਮ ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਉਹ ਇਕ ਸਾਲ ਵਿਚ 3 ਵਾਰ ਆਪਣਾ ਟਿਕਾਣਾ ਦੱਸਣ ਵਿਚ ਅਸਫਲ ਰਿਹਾ ਸੀ।’’


Aarti dhillon

Content Editor

Related News