ਟੀਮ ਦੀ ਜਿੱਤ ਲਈ ਕਿਸੇ ਵੀ ਮੁਸ਼ਕਲ ਸਥਿਤੀ ਦਾ ਹਿੱਸਾ ਬਣਨਾ ਚਾਹੁੰਦਾ ਹਾਂ : ਕਾਰਤਿਕ
Sunday, Dec 08, 2019 - 10:27 AM (IST)

ਚੇਨਈ— ਤਜਰਬੇਕਾਰ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਉਹ ਕਿਸੇ ਵੀ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਚਾਹੁਣਗੇ ਜਿਸ ਨਾਲ ਨੌਜਵਾਨ ਕ੍ਰਿਕਟਰਾਂ ਦਾ ਕੰਮ ਆਸਾਨ ਹੋਵੇ ਅਤੇ ਟੀਮ ਜਿੱਤ ਦਰਜ ਕਰ ਸਕੇ। ਕਾਰਤਿਕ ਨੇ ਕਿਹਾ, ''ਮੈਂ ਕਦੀ ਵੀ ਕੁਝ ਅਲਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਮੈਂ ਖੁਦ ਨੂੰ ਕਹਿੰਦਾ ਹਾਂ ਕਿ ਮੈਂ ਖੁਦ ਮੈਚ ਜਿਤਾਵਾਂ''
ਕਾਰਤਿਕ ਅਤੇ ਉਸ ਦੀ ਪਤਨੀ ਸਕੁਐਸ਼ ਖਿਡਾਰੀ ਦੀਪਿਕਾ ਪੱਲੀਕਲ ਇੱਥੇ ਪਰਿਮਲ ਪੈਟਰਨ ਦੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮੌਜੂਦ ਸਨ ਜਿਸ ਦੀ ਸਥਾਪਨਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਟ੍ਰੇਨਰ ਸ਼ੰਕਰ ਬਾਸੂ ਨੇ ਕੀਤੀ ਹੈ। ਕਾਰਤਿਕ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਇਹ ਜ਼ਰੂਰੀ ਹੈ ਕਿ ਮੈਂ ਆਪਣੇ ਤਜਰਬੇ ਅਤੇ ਤਾਕਤ ਦਾ ਇਸਤੇਮਾਲ ਕਰਕੇ ਟੀਮ ਨੂੰ ਮੁਸ਼ਕਲ ਹਾਲਾਤ 'ਚੋਂ ਕੱਢ ਕੇ ਜਿੱਤ ਤਕ ਲੈ ਜਾਵਾਂ।