ਧਰੁਵ-ਤਨੀਸ਼ਾ ਜਰਮਨ ਓਪਨ ਦੇ ਸੈਮੀਫਾਈਨਲ ’ਚ
Sunday, Mar 02, 2025 - 12:46 PM (IST)

ਮੁਲਹੇਮ ਐਨ ਡੇਰ ਰੁਹਰ (ਜਰਮਨੀ)– ਭਾਰਤ ਦੇ ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਨੇ ਸ਼ੁੱਕਰਵਾਰ ਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਗਾਓ ਜਿਆ ਜੁਆਨ ਤੇ ਵੂ ਮੇਂਗ ਯਿੰਗ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਜਰਮਨ ਓਪਨ 2025 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਪੈਰਿਸ 2024 ਓਲੰਪੀਅਨ ਤਨੀਸ਼ਾ ਕ੍ਰੈਸਟੋ ਤੇ ਉਸਦੇ ਮਿਕਸਡ ਡਬਲਜ਼ ਸਾਥੀ ਧਰੁਵ ਕਪਿਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੀਨੀ ਜੋੜੀ ਨੂੰ ਸਿਰਫ 30 ਮਿੰਟ ਵਿਚ 21-14, 21-17 ਨਾਲ ਹਰਾ ਦਿੱਤਾ।
ਇਸ ਵਿਚਾਲੇ ਪੁਰਸ਼ ਸਿੰਗਲਜ਼ ਵਿਚ ਵਿਸ਼ਵ ਵਿਚ 59ਵੇਂ ਨੰਬਰ ’ਤੇ ਮੌਜੂਦ ਭਾਰਤ ਦੇ ਥਰੁਨ ਮੰਨੇਪੱਲੀ ਫਰਾਂਸ ਦੇ ਤੀਜਾ ਦਰਜਾ ਪ੍ਰਾਪਤ ਟੋਮਾ ਜੂਨੀਅਰ ਪੋਪੋਵ ਹੱਥੋਂ ਸਖਤ ਮੁਕਾਬਲੇ ਵਿਚ 16-21, 21-17, 21-8 ਨਾਲ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ।
ਮਹਿਲਾ ਸਿੰਗਲਜ਼ ਵਰਗ ਵਿਚ ਦੁਨੀਆ ਦੀ 64ਵੇਂ ਨੰਬਰ ਦੀ ਉੱਨਤੀ ਹੁੱਡਾ ਨੂੰ ਜਾਪਾਨ ਦੀ 41ਵੀਂ ਰੈਂਕਿੰਗ ਵਾਲੀ ਰਿਕੋ ਗੁੰਜੀ ਵਿਰੁੱਧ ਮੈਰਾਥਨ ਮੁਕਾਬਲੇ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਹੁੱਡਾ ਨੇ ਪਹਿਲਾ ਸੈੱਟ 21-15 ਨਾਲ ਜਿੱਤਿਆ ਪਰ ਅਗਲੇ ਦੋ ਸੈੱਟਾਂ ਵਿਚ ਮੈਚ ਪੁਆਇੰਟ ਗੁਆ ਦਿੱਤਾ ਤੇ ਅੰਤ 15-21, 25-23, 24-22 ਨਾਲ ਹਾਰ ਗਈ। ਮਹਿਲਾ ਸਿੰਗਲਜ਼ ਵਿਚ ਭਾਰਤ ਦੀ ਰਕਸ਼ਿਤਾ ਰਾਮਰਾਜ ਤੇ ਤਸਨੀਮ ਮੀਰ ਵੀ ਹਾਰ ਕੇ ਬਾਹਰ ਹੋ ਗਈਆਂ ਹਨ।