ਧਰੁਵ ਕਪਿਲਾ-ਤਨਿਸ਼ਾ ਕ੍ਰਾਸਟੋ ਦੀ ਜੋੜੀ ਜਰਮਨੀ ਓਪਨ ਦੇ ਕੁਆਰਟਰ ਫਾਈਨਲ ’ਚ

Saturday, Mar 01, 2025 - 12:35 PM (IST)

ਧਰੁਵ ਕਪਿਲਾ-ਤਨਿਸ਼ਾ ਕ੍ਰਾਸਟੋ ਦੀ ਜੋੜੀ ਜਰਮਨੀ ਓਪਨ ਦੇ ਕੁਆਰਟਰ ਫਾਈਨਲ ’ਚ

ਮੁਲਹੇਮ ਐਨ ਡੇਰ ਰੂਰ (ਜਰਮਨੀ)– ਭਾਰਤ ਦੀ ਧਰੁਵ ਕਪਿਲਾ-ਤਨਿਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਬੈਡਮਿੰਟਨ ਜੋੜੀ ਨੇ ਜਰਮਨੀ ਦੇ ਜੋਨਸ ਰਾਲਫੀ ਜਾਨਸੇਨ-ਥੁਕ ਫੁਓਂਗ ਗੁਯੇਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉੱਥੇ ਹੀ, ਪ੍ਰਿਯਾਂਸ਼ੂ ਰਾਜਾਵਤ ਰਾਊਂਡ ਆਫ-16 ਵਿਚ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਹੱਥੋਂ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ।

ਰਾਊਂਡ ਆਫ-16 ਵਿਚ 55 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ 37ਵੀਂ ਰੈਂਕਿੰਗ ’ਤੇ ਮੌਜੂਦ ਪ੍ਰਿਯਾਂਸ਼ੂ ਰਾਜਾਵਤ ਨੂੰ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਹੱਥੋਂ 21-16, 18-21, 4-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਉੱਥੇ ਹੀ, ਧਰੁਵ ਕਪਿਲਾ-ਤਨਿਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਨੇ 32 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਜਰਮਨੀ ਦੇ ਜੋਨਸ ਰਾਲਫੀ ਜਾਨਸੇਨ-ਥੁਕ ਫੁਓਂਗ ਗੁਯੇਨ ਨੂੰ ਸਿੱਧੇ ਸੈੱਟਾਂ ਵਿਚ 21-10, 21-9 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।

ਪੁਰਸ਼ ਸਿੰਗਲਜ਼ ਵਿਚ ਥਰੁਣ ਮੰਨੇਪੱਲੀ ਨੇ ਕੈਨੇਡਾ ਦੇ ਬ੍ਰਾਇਨ ਯਾਂਗ ਨੂੰ 21-14, 15-21, 21-17 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਕ ਹੋਰ ਮੈਚ ਵਿਚ ਕਿਰਨ ਜਾਰਜ ਨੂੰ ਸੱਤਵਾਂ ਦਰਜਾ ਪ੍ਰਾਪਤ ਚੀਨ ਦੇ ਵਾਂਗ ਝੇਂਗ ਜਿੰਗ ਹੱਥੋਂ 18-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਮਹਿਲਾ ਸਿੰਗਲਜ਼ ਦੇ ਮੈਚ ਵਿਚ 47ਵਾਂ ਦਰਜਾ ਪ੍ਰਾਪਤ ਰਕਸ਼ਿਤਾ ਰਾਮਰਾਜ ਨੇ ਹਾਂਗਕਾਂਗ ਦੀ ਲੋ ਸਿਨ ਯਾਨ ਹੈਪੀ ਨੂੰ 21-17, 21-11 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।


author

Tarsem Singh

Content Editor

Related News