ਧੋਨੀ 500 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਤੀਜੇ ਭਾਰਤੀ ਬਣੇ

07/06/2018 11:14:16 PM

ਨਵੀਂ ਦਿੱਲੀ—ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਸ਼ੁੱਕਰਵਾਰ ਨੂੰ ਇੱਥੇ ਇੰਗਲੈਂਡ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਉਤਰ ਕੇ 500 ਅੰਤਰਰਾਸ਼ਟਰੀ ਮੈਚ ਖੇਡਣ ਦੀ ਉਪਲੱਬਧੀ ਹਾਸਲ ਕੀਤੀ। ਧੋਨੀ ਇਸ ਮੁਕਾਮ 'ਤੇ ਪਹੁੰਚਣ ਵਾਲੇ ਤੀਜੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ (664) ਅਤੇ ਰਾਹੁਲ ਦ੍ਰਾਵਿੜ (509) ਨੇ ਇਹ ਉਪਲੱਬਧੀ ਹਾਸਲ ਕੀਤੀ। ਅੱਜ ਦਾ ਮੈਚ ਧੋਨੀ ਦਾ ਟੀ-20 ਅੰਤਰਰਾਸ਼ਟਰੀ 'ਚ 92ਵਾਂ ਮੈਚ ਹੈ। ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਕਪਤਾਨ ਨੇ 90 ਟੈਸਟ ਮੈਚ ਅਤੇ 318 ਵਨਡੇ ਮੈਚ ਖੇਡੇ ਹਨ।


Related News