ਟੀ20 'ਚ ਬਤੌਰ ਕਪਤਾਨ 6,000 ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ ਧੋਨੀ, ਪਹਿਲੇ ਨੰਬਰ 'ਤੇ ਹੈ ਇਹ ਖਿਡਾਰੀ
Monday, May 09, 2022 - 03:32 PM (IST)
ਸਪੋਰਟਸ ਡੈਸਕ- ਕ੍ਰਿਕਟ ਦੀ ਖੇਡ 'ਚ ਖਿਡਾਰੀ ਨਿੱਤ ਨਵੇਂ ਰਿਕਾਰਡ ਬਣਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਹੀ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਕਈ ਵੱਡੇ ਰਿਕਾਰਡ ਬਣਾਏ ਹਨ ਜੋ ਉਨ੍ਹਾਂ ਦੀ ਖੇਡ ਜਗਤ 'ਚ ਮਹਾਨਤਾ ਪ੍ਰਗਟਾਉਂਦੇ ਹਨ। ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਸੀਜ਼ਨ 'ਚ ਧੋਨੀ ਨੇ ਦਿੱਲੀ ਕੈਪੀਟਲਜ਼ ਦੇ ਖ਼ਿਲਾਫ਼ ਐਤਵਾਰ ਦੇ ਆਈ. ਪੀ. ਐੱਲ. ਮੈਚ 'ਚ ਟੀ-20 ਕ੍ਰਿਕਟ 'ਚ ਕਪਤਾਨ ਦੇ ਤੌਰ 'ਤੇ 6,000 ਦੌੜਾਂ ਪੂਰੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : SRH vs RCB : ਬੈਂਗਲੁਰੂ ਦੇ ਓਪਨਰ ਬੱਲੇਬਾਜ਼ ਫਾਫ ਡੁਪਲੇਸਿਸ ਨੇ ਹਾਸਲ ਕੀਤੀ ਇਹ ਉਪਲੱਬਧੀ
ਧੋਨੀ ਵਿਰਾਟ ਕੋਹਲੀ ਦੇ ਬਾਅਦ ਅਜਿਹਾ ਕਰਨ ਵਾਲੇ ਦੂਜੇ ਖਿਡਾਰੀ ਬਣ ਗਏ। ਜਦੋਂ ਧੋਨੀ ਐਤਵਾਰ ਨੂੰ ਪਾਰੀ ਦੇ 18ਵੇਂ ਓਵਰ 'ਚ ਬੱਲੇਬਾਜ਼ੀ ਕਰਨ ਉਤਰੇ ਤਾਂ ਉਨ੍ਹਾਂ ਨੂੰ ਇਹ ਰਿਕਾਰਡ ਪੂਰਾ ਕਰਨ ਲਈ ਸਿਰਫ਼ 4 ਦੌੜਾਂ ਦੀ ਲੋੜ ਸੀ। ਉਨ੍ਹਾਂ ਨੇ ਮਿਸ਼ੇਲ ਮਾਰਸ਼ ਦੀ ਗੇਂਦ 'ਤੇ ਛੱਕਾ ਮਾਰਕੇ ਟੀ20 ਕ੍ਰਿਕਟ 'ਚ ਆਪਣੀਆਂ 6,000 ਦੌੜਾਂ ਪੂਰੀਆਂ ਕੀਤੀ।
ਕੋਹਲੀ ਨੇ ਟੀ-20 ਕ੍ਰਿਕਟ 'ਚ ਬਤੌਰ ਕਪਤਾਨ 190 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 48 ਅਰਧ ਸੈਂਕੜੇ ਤੇ ਪੰਜ ਸੈਂਕੜਿਆਂ ਦੀ ਬੌਦਲਤ 6,451 ਦੌੜਾਂ ਬਣਾਈਆਂ। ਧੋਨੀ ਨੇ ਐਤਵਾਰ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ 8 ਗੇਂਦਾਂ 'ਚ ਅਜੇਤੂ 21 ਦੌੜਾਂ ਬਣਾਈਆਂ ਜਿਸ 'ਚ ਇਕ ਚੌਕਾ ਤੇ ਦੋ ਛੱਕੇ ਸ਼ਾਮਲ ਸਨ। ਚੇਨਈ ਨੇ ਦਿੱਲੀ ਦੇ ਸਾਹਮਣੇ 209 ਦੌੜਾਂ ਦਾ ਟੀਚਾ ਰੱਖਿਆ ਜਿਸ ਦੇ ਜਵਾਬ 'ਚ ਦਿੱਲੀ 117 ਦੌੜਾਂ 'ਤੇ ਹੀ ਸਿਮਟ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।