300ਵੇਂ ਮੈਚ ''ਚ ਧੋਨੀ ਨੇ ਸੈਕੰਡ ਦੇ 10ਵੇਂ ਹਿੱਸੇ ''ਚ ਕੀਤੀ ਸਭ ਤੋਂ ਤੇਜ਼ ਸਟੰਪਿੰਗ
Sunday, Feb 10, 2019 - 04:15 PM (IST)

ਜਲੰਧਰ : ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਭਰੋਸੇਮੰਦ ਕ੍ਰਿਕਟਰਾਂ ਵਿਚੋਂ ਇਕ ਐੱਮ. ਐੱਸ. ਧੋਨੀ ਹੈਮਿਲਟਨ ਟੀ-20 ਦੇ ਨਾਲ ਹੀ ਆਪਣੇ ਕਰੀਅਰ ਦੇ 300ਵਾਂ ਟੀ-20 ਮੈਚ ਪੂਰਾ ਕਰ ਚੁੱਕੇ ਹਨ। ਆਪਣੇ 300ਵੇਂ ਮੈਚ ਨੂੰ ਯਾਦਗਾਰ ਬਣਾਉਣ ਵਿਚ ਧੋਨੀ ਨੇ ਵੀ ਕੋਈ ਕਸਰ ਨਹੀਂ ਛੱਡੀ। ਟਾਸ ਜਿੱਤ ਕੇ ਜਦੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਸਿਰਫ 13 ਓਵਰਾਂ ਵਿਚ ਇਕ ਵਿਕਟ ਗੁਆ ਕੇ 135 ਦੌੜਾਂ ਬਣਾ ਚੁੱਕੀ ਸੀ, ਉਸੇ ਸਮੇਂ ਧੋਨੀ ਨੇ ਇਕ ਵਾਰ ਫਿਰ ਆਪਣਾ ਜਾਦੂ ਦਿਖਾਉਂਦਿਆਂ ਕੀਵੀ ਸਲਾਮੀ ਬੱਲੇਬਾਜ਼ ਟਿਮ ਸਾਈਫਰਟ ਦੇ ਸਟੰਪ ਉਡਾਉਣ 'ਚ ਦੇਰੀ ਨਹੀਂ ਲਾਈ। ਧੋਨੀ ਵਿਕਟ ਦੇ ਪਿੱਛੇ ਇੰਨੇ ਤੇਜ਼ ਸੀ ਕਿ ਉਸ ਨੇ ਗੇਂਦ ਫੜ੍ਹ ਕੇ ਸਟੰਪ 'ਤੇ ਲਾਉਣ ਲਈ ਸਿਰਫ ਸੈਕੰਡ ਦਾ 10ਵਾਂ ਹਿੱਸਾ ਇਸਤੇਮਾਲ ਕੀਤਾ।
ਦੇਖੋ ਵੀਡੀਓ
#NZvIND #MSDhoni with a lightning fast stumping 0.099 seconds #Dhoni300 pic.twitter.com/f7tTKyckPY
— lokendar ram (@RamLokendar) February 10, 2019
ਧੋਨੀ ਦਾ ਰਿਕਾਰਡ
ਟੀ-20 'ਚ ਸਭ ਤੋਂ ਵੱਧ ਸਟੰਪਿੰਗ ਧੋਨੀ ਦੇ ਨਾਂ
ਧੋਨੀ ਨੇ ਹੁਣ ਤੱਕ 96 ਟੀ-20 ਮੈਚ ਖੇਡੇ ਹਨ ਜਿਸ ਵਿਚ ਉਸ ਦੇ ਨਾਂ 90 ਸ਼ਿਕਾਰ ਹੋ ਗਏ ਹਨ। ਇਸ ਤਰ੍ਹਾਂ ਉਹ ਹਰੇਕ ਪਾਰੀ ਵਿਚ ਘੱਟੋਂ-ਘੱਟ 1 ਸ਼ਿਕਾਰ ਜ਼ਰੂਰ ਬਣਾਉਂਦੇ ਹਨ। ਉਸ ਨੇ ਇਕ ਪਾਰੀ ਵਿਚ ਸਭ ਤੋਂ ਵੱਧ 5 ਸ਼ਿਕਾਰ ਬਣਾਏ ਹਨ, ਜੋ ਬਾਕੀ ਵਿਕਟਕੀਪਰਾਂ ਵਿਚੋਂ ਸਰਵਸ੍ਰੇਸ਼ਠ ਹੈ।
ਮਾਰਕ ਬਾਊਚਰ ਤੋਂ ਸਿਰਫ 2 ਮੈਚ ਪਿੱਛੇ
ਸਭ ਤੋਂ ਜ਼ਿਆਦਾ ਪਾਰੀਆਂ ਵਿਚ ਵਿਕਟਕੀਪਿੰਗ ਕਰਨ ਦੇ ਮਾਮਲੇ 'ਚ ਬਾਊਚਰ ਤੋਂ ਬਾਅਦ ਦੂਜੇ ਨੰਬਰ 'ਤੇ ਆਏ ਧੋਨੀ। ਦੇਖੋ ਰਿਕਾਰਡ
596- ਮਾਰਕ ਬਾਊਚਰ
594- ਐੱਮ. ਐੱਸ. ਧੋਨੀ
499- ਕੁਮਾਰ ਸੰਗਾਕਾਰਾ
485- ਐਡਮ ਗਿਲਕ੍ਰਿਸਟ