ਧਵਨ ਦੇ ਲੱਗੀ ਸੱਟ, ਫੀਲਡਿੰਗ ਲਈ ਨਹੀਂ ਉਤਰੇ ਮੈਦਾਨ ''ਚ : BCCI
Friday, Jan 17, 2020 - 07:53 PM (IST)

ਰਾਜਕੋਟ— ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਸਟਰੇਲੀਆ ਵਿਰੁੱਧ ਦੂਜੇ ਵਨ ਡੇ ਮੈਚ ਦੇ ਦੌਰਾਨ ਪੈਟ ਕਮਿੰਸ ਦੇ ਬਾਊਂਸਰ ਨਾਲ ਜ਼ਖਮੀ ਹੋ ਗਏ, ਜਿਸ ਕਾਰਨ ਉਹ ਫੀਲਡਿੰਗ ਦੇ ਲਈ ਮੈਦਾਨ 'ਚ ਨਹੀਂ ਉਤਰੇ। ਬੀ. ਸੀ. ਸੀ. ਆਈ. ਨੇ ਰਿਲੀਜ਼ ਦੌਰਾਨ ਕਿਹਾ ਕਿ ਸ਼ਿਖਰ ਧਵਨ ਦੀ ਸੱਜੇ ਪਾਸੇ ਦੀ ਪਸਲੀਆਂ 'ਤੇ ਸੱਟ ਲੱਗੀ ਹੈ। ਉਹ ਅੱਜ ਫੀਲਡਿੰਗ ਦੇ ਲਈ ਮੈਦਾਨ 'ਤੇ ਨਹੀਂ ਉਤਰਨਗੇ। ਯੁਜਵੇਂਦਰ ਚਾਹਲ ਉਸਦੀ ਜਗ੍ਹਾ ਫੀਲਡਿੰਗ ਕਰ ਰਹੇ ਹਨ। ਧਵਨ ਭਾਰਤੀ ਪਾਰੀ ਦੇ 10ਵੇਂ ਓਵਰ ਦੀ ਦੂਜੀ ਗੇਂਦ 'ਤੇ ਜ਼ਖਮੀ ਹੋ ਗਏ ਸਨ। ਉਸ ਨੇ ਦਰਦ ਦੇ ਬਾਵਜੂਦ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਨੇ 6 ਵਿਕਟ 'ਤੇ 340 ਦੌੜਾਂ ਬਣਾਈਆਂ।