ਇੰਝ ਮਸਤੀ ਕਰਦੇ ਦਿਖੇ ਧਵਨ, ਰੈਨਾ ਤੇ ਵਿਰਾਟ

Wednesday, Mar 21, 2018 - 10:13 PM (IST)

ਇੰਝ ਮਸਤੀ ਕਰਦੇ ਦਿਖੇ ਧਵਨ, ਰੈਨਾ ਤੇ ਵਿਰਾਟ

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਟੂਰਨਾਮੈਂਟ ਦੇ ਲਈ ਤਿਆਰੀ ਕਰ ਲਈ ਹੈ ਪਰ ਇਸ ਤੋਂ ਪਹਿਲਾ ਸਟਾਰ ਖਿਡਾਰੀ ਵਿਰਾਟ ਕੋਹਲੀ, ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਨੇ ਇਕਜੁਟ ਹੋ ਕੇ ਖੂਬ ਮਸਤੀ ਕੀਤੀ। ਲੰਬੇ ਸਮੇਂ ਤੋਂ ਬਾਅਦ ਟੀਮ 'ਚ ਵਾਪਸੀ ਕਰ ਰਹੇ ਆਲਰਾਊਂਡਰ ਰੈਨਾ ਸ਼੍ਰੀਲੰਕਾ 'ਚ ਖਤਮ ਹੋਈ ਤਿਕੋਣੀ ਸੀਰੀਜ਼ 'ਚ ਰਾਸ਼ਟਰੀ ਟੀਮ ਦਾ ਹਿੱਸਾ ਸੀ ਤੇ ਹੁਣ ਆਈ. ਪੀ. ਐੱਲ. ਦੇ 11ਵੇਂ ਸੈਸ਼ਨ 'ਚ ਉਹ ਲੀਗ ਦੀ ਆਪਣੀ ਪੁਰਾਣੀ ਟੀਮ ਚੇਨਈ ਸੁਪਰਕਿੰਗਸ 'ਚ ਵਾਪਸੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕੁਝ ਖਿਡਾਰੀਆਂ ਨੇ ਟੂਰਨਾਮੈਂਟ ਤੋਂ ਪਹਿਲਾ ਕੁਝ ਖਾਸ ਸਮਾਂ ਇੱਕਠਿਆ ਬਤੀਤ ਕੀਤਾ। ਰੈਨਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਸ ਦੇ ਨਾਲ ਸਲਾਮੀ ਬੱਲੇਬਾਜ਼ ਧਵਨ ਤੋਂ ਇਲਵਾ ਕਪਤਾਨ ਵਿਰਾਟ ਵੀ ਦਿਖਾਈ ਦੇ ਰਹੇ ਹਨ। ਤਿੰਨੇ ਖਿਡਾਰੀ ਹੱਸਦੇ ਹੋਏ ਨਜ਼ਰ ਆ ਰਹੇ ਹਨ, ਜਿੱਥੇ ਰੈਨਾ ਤੇ ਧਵਨ ਸੈਲਫੀ ਲੈ ਰਹੇ ਹਨ ਤਾਂ ਪਿੱਛੇ ਵਿਰਾਟ ਖੜ੍ਹੇ ਹਨ।

 

A post shared by Suresh Raina (@sureshraina3) on


ਰੈਨਾ ਨੇ ਇਸ ਤਸਵੀਰ ਦੇ ਨਾਲ ਲਿਖਿਆ ਕਿ ਟੀਮ ਬਾਂਡਿੰਗ ਨਾਲ ਫਨ ਬਾਂਡਿੰਗ ਤੱਕ। ਸਾਲ 2016 ਤੇ 2017 'ਚ ਰੈਨਾ ਨੇ ਆਈ. ਪੀ. ਐੱਲ. 'ਚ ਗੁਜਰਾਤ ਲਇਸ ਦੀ ਕਪਤਾਨੀ ਕੀਤੀ ਸੀ ਜਦਕਿ ਉਸਦੀ ਪੁਰਾਣੀ ਟੀਮ ਚੇਨਈ ਨੇ ਅਗਲੇ ਸੈਸ਼ਨ ਲਈ ਉਸ ਨੂੰ ਟੀਮ 'ਚ ਰੀਟੇਨ ਕੀਤਾ ਹੈ।


Related News