India vs West indies: ਨਰਾਤਿਆਂ 'ਚ ਵਰਤ ਰੱਖ ਰਿਹੈ ਇਹ ਕੈਰੇਬਿਆਈ ਸਪਿਨਰ

Thursday, Oct 11, 2018 - 01:18 PM (IST)

India vs West indies: ਨਰਾਤਿਆਂ 'ਚ ਵਰਤ ਰੱਖ ਰਿਹੈ ਇਹ ਕੈਰੇਬਿਆਈ ਸਪਿਨਰ

ਨਵੀਂ ਦਿੱਲੀ—ਵੈਸਟਇੰਡੀਜ਼ ਟੀਮ ਦੋ ਟੈਸਟ ਮੈਚ, ਪੰਜ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਭਾਰਤ ਦੌਰੇ 'ਤੇ ਆਈ ਹੈ, ਹਾਲਾਂਕਿ ਕੈਰੇਬਿਆਈ ਟੀਮ ਦੇ ਅਭਿਆਨ ਦੀ ਸ਼ੁਰੂਆਤ ਕੁਝ ਖਾਸ ਨਹੀਂ ਹੋ ਪਾਈ ਅਤੇ ਰਾਜਕੋਟ ਟੈਸਟ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਨ੍ਹਾਂ ਦੀ ਨਜ਼ਰ ਹੈਦਰਾਬਾਦ ਟੈਸਟ 'ਤੇ ਹੈ, ਜਿਸ ਨੂੰ ਆਪਣੇ ਨਾਮ ਕਰਕੇ ਉਹ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰਨਾ ਚਾਹੇਗੀ, ਇਸ ਦੇ ਲਈ ਕੈਰੇਬਿਆਈ ਟੀਮ ਹੈਦਰਾਬਾਦ ਪਹੁੰਚ ਚੁੱਕੀ ਹੈ ਅਤੇ ਇਸ ਦੌਰਾਨ ਟੀਮ ਦੇ ਲੈੱਗ ਸਪਿਨਰ ਦੇਵੇਂਦਰ ਬਿਸ਼ੂ ਦੇ ਹੋਟਲ 'ਚ ਕਮਰਾ ਚੁਣਨ ਦੇ ਤਰੀਕੇ ਨੂੰ ਦੇਖ ਕੇ ਹਰ ਕਈ ਹੈਰਾਨ ਸੀ।

ਦਰਅਸਲ ਹੋਟਲ 'ਚ ਕਮਰਾ ਲੈਣ ਤੋਂ ਪਹਿਲਾਂ ਜਾਂਚ ਕਰਦੇ ਹਨ ਕਿ ਉਨ੍ਹਾਂ ਦੇ ਛੋਟੇ ਜਿਹੇ ਮੰਦਰ ਨੂੰ ਲਗਾਉਣ ਲਈ ਸੂਰਜ ਕਿਸੇ ਦਿਸ਼ਾ ਵੱਲ ਹੈ। ਇੰਨਾ ਹੀ ਨਹੀਂ ਟੀਮ ਦੇਰ ਰਾਤ ਹੈਦਰਾਬਾਦ ਪਹੁੰਚੀ, ਪਰ ਵੈਸਟਇੰਡੀਜ਼ ਟੀਮ ਦਾ ਇਹ ਸਟਾਰ ਸਪਿਨਰ ਸੂਰਜ ਨੂੰ ਦੇਖਣ ਲਈ ਅਗਲੇ ਦਿਨ ਤੜਕੇ ਉੱਠ ਗਿਆ ਅਤੇ ਇਸ ਤੋਂ ਬਾਅਦ ਬਿਸ਼ੂ ਨੇ ਕਮਰੇ 'ਚ ਆਪਣੇ ਮੰਦਰ ਦੀ ਸਥਾਪਨਾ ਕੀਤੀ। ਇਕ ਖਬਰ ਮੁਤਾਬਕ 32 ਸਾਲ ਦੇ ਭਾਰਤੀ ਮੂਲ ਦੇ ਇਸ ਖਿਡਾਰੀ ਨੇ ਕਿਹਾ ਕਿ ਉਹ ਆਪਣੀ ਟੀਮ ਦੇ ਬਾਕੀ ਸਾਥੀਆਂ ਤੋਂ ਪਹਿਲਾ ਉੱਠ ਜਾਂਦਾ ਹੈ। ਇਥੋਂ ਤੱਕ ਕੀ ਮੈਚ ਵਾਲੇ ਦਿਨ ਵੀ ਮੈਦਾਨ 'ਤੇ ਜਾਣ ਤੋਂ ਪਹਿਲਾਂ ਸਵੇਰ ਦੀ ਪੂਜਾ ਕਰਦਾ ਹੈ ਅਤੇ ਗਾਇਤਰੀ ਮੰਤਰੀ ਸੁਣਦਾ ਹੈ।

ਸੱਤ ਸਾਲਾਂ 'ਚ ਬਿਸ਼ੂ ਦੀ ਭਾਰਤ ਦੀ ਪਹਿਲੀ ਟ੍ਰਿਪ ਹੈ ਅਤੇ ਇਹ ਉਨ੍ਹਾਂ ਲਈ ਇਕ ਮੌਕਾ ਵੀ ਹੈ ਕਿ ਉਹ ਆਪਣੇ ਵੱਡੇ ਵਡੇਰਿਆਂ ਦੀ ਧਰਤੀ ਨੂੰ ਹੋਰ ਜ਼ਿਆਦਾ ਜਾਣ ਸਕੇ, ਬਿਸ਼ੂ ਨੇ ਦੱਸਿਆ ਕਿ ਰਾਜਕੋਟ ਟੈਸਟ ਦੌਰਾਨ ਉਨ੍ਹਾਂ ਨੇ ਕੁਝ ਲਿੰਕ ਮਿਲੇ ਸਨ ਅਤੇ ਪੰਡਿਤ ਨੇ ਦੱਸਿਆ ਕਿ ਉਹ ਲੋਕ ਗੁਜ਼ਰਾਤ ਤੋਂ ਆਏ ਸਨ, ਇਸ ਸਪਿਨਰ ਨੇ ਖੁਲਾਸਾ ਕੀਤਾ ਕਿ ਉਹ ਨਰਾਤਿਆਂ 'ਚ ਮੀਟ ਤੋਂ ਪਰਹੇਜ਼ ਕਰਕੇ ਪੂਰੇ ਦਿਨ ਤੱਕ ਵਰਤ ਰੱਖਣਗੇ, ਉਨ੍ਹਾਂ ਕਿਹਾ ਕਿ ਕ੍ਰਿਸ਼ਨ ਜਯੰਤੀ, ਹਨੁਮਾਨ ਜਯੰਤੀ ਅਤੇ ਵੀਰਵਾਰ ਨੂੰ ਉਪਵਾਸ ਰੱਖਦੇ ਹਨ।


Related News