ਪਾਵਰ ਲਿਫਟਿੰਗ ਨੂੰ ਆਸਟ੍ਰੇਲੀਅਨ ਸਿੱਖ ਖੇਡਾਂ ’ਚ ਸ਼ਾਮਿਲ ਕਰਨ ਦੀ ਮੰਗ

04/07/2022 2:24:33 AM

ਬ੍ਰਿਸਬੇਨ (ਸੁਰਿੰਦਰਪਾਲ ਖੁਰਦ)- ਮਾਝਾ ਯੂਥ ਕਲੱਬ ਬ੍ਰਿਸਬੇਨ, ਆਸਟ੍ਰੇਲੀਆ ਵਲੋਂ ਪਾਵਰ ਲਿਫਟਿੰਗ ਮੁਕਾਬਲਾ ਪਲੱਸ ਫਿਟਨੈੱਸ ਅੰਡਰਵੁੱਡ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਲਗਭਗ 22 ਦੇ ਕਰੀਬ ਪਾਵਰ ਲਿਫਟਰਾਂ ਨੇ ਵੱਖ-ਵੱਖ ਸ਼੍ਰੇਣੀਆਂ 'ਚ ਹਿੱਸਾ ਲਿਆ। ਇਸ ਮੁਕਾਬਲੇ ਵਿਚ ਰਮਨਜੀਤ ਖਹਿਰਾ, ਨਵਜੋਤ ਵੜੈਚ, ਅਰਸ਼ਦੀਪ ਸਿੰਘ, ਸੁਨੀਲ ਮਲਿਕ ਆਪੋ-ਆਪਣੀ ਸਰੀਰਕ ਭਾਰ ਸ਼੍ਰੇਣੀਆਂ ਵਿਚ ਸਭ ਤੋਂ ਵੱਧ ਭਾਰ ਚੁੱਕ ਕੇ ਪਹਿਲੇ ਸਥਾਨ ਤੇ ਰਹੇ। ਪਲਵਿੰਦਰ ਬਾਜਵਾ, ਹਰਮਨਦੀਪ ਸ਼ੈਰੀ, ਜਸਪਿੰਦਰਜੀਤ ਰੂਬਲ, ਹਰਮਨਦੀਪ ਸਿੰਘ, ਹਰਪ੍ਰੀਤ ਮਾਨ, ਗਗਨ ਗੌਰਵ, ਹਰਦੀਪ ਹਾਰਡੀ, ਪਰਦੀਪ ਦੂਜੇ ਅਤੇ ਤੀਜੇ ਸਥਾਨ ਤੇ ਰਹੇ।

ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਜੇਤੂ ਰਹਿਣ ਵਾਲੇ ਸਾਰੇ ਖਿਡਾਰੀਆਂ ਨੂੰ ਮਾਝਾ ਯੂਥ ਕਲੱਬ ਅਤੇ ਪਲੱਸ ਫਿਟਨੈੱਸ ਵਲੋਂ ਨਕਦੀ ਇਨਾਮ ਅਤੇ ਟਰਾਫੀਆਂ ਦੇ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਗਿਆ। ਇਸ ਪਾਵਰ ਲਿਫਟਿੰਗ ਮੁਕਾਬਲੇ ਦੇ ਅਖੀਰ ਵਿਚ ਖਿਡਾਰੀਆਂ ਵਲੋਂ ਅਤੇ ਕਲੱਬ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਪਾਵਰ ਲਿਫਟਿੰਗ ਖੇਡ ਨੂੰ ਆਸਟ੍ਰੇਲੀਆ 'ਚ ਹਰ ਸਾਲ ਵੱਖ-ਵੱਖ ਸ਼ਹਿਰਾਂ 'ਚ ਕਰਵਾਈਆਂ ਜਾਂਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਸ਼ਾਮਿਲ ਕਰਨ ਲਈ ਏ. ਐੱਨ. ਐੱਸ. ਐੱਸ. ਏ. ਸੀ. ਸੀ. ਆਸਟ੍ਰੇਲੀਆ ਨੂੰ ਅਪੀਲ ਕੀਤੀ ਗਈ। ਅਖੀਰ 'ਚ ਮਾਝਾ ਯੂਥ ਕਲੱਬ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਹਿੱਸਾ ਲੈਣ ਆਏ ਸਾਰੇ ਖਿਡਾਰੀਆਂ, ਸਮਰਥਕਾਂ ਅਤੇ ਸਪਾਂਸਰ ਅਕਾਲ ਬਿਲਡਰਜ਼ ਤੋਂ ਮਨਜੋਤ ਸਿੰਘ ਸਰਾਂ, ਟਾਈਲਸ ਜੌਨ ਆਸਟ੍ਰੇਲੀਆ ਤੋਂ ਮਨਸਿਮਰਨ ਸਿੰਘ , Plus fitness ਤੋਂ ਰਜਿੰਦਰ ਸਿੰਘ ਭਿੰਡਰ, ਸਿਮਰਨ ਕੌਰ ਭਿੰਡਰ ਤੇ ਪ੍ਰਿੰਸ ਭਿੰਡਰ ਦਾ ਧੰਨਵਾਦ ਕੀਤਾ ਗਿਆ।

ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News