ਆਈ. ਪੀ. ਐੱਲ. ਸਥਾਨਾਂ ’ਚ ਹੈਦਰਾਬਾਦ ਨੂੰ ਸ਼ਾਮਲ ਕਰਨ ਦੀ ਮੰਗ

Monday, Mar 01, 2021 - 02:38 AM (IST)

ਆਈ. ਪੀ. ਐੱਲ. ਸਥਾਨਾਂ ’ਚ ਹੈਦਰਾਬਾਦ ਨੂੰ ਸ਼ਾਮਲ ਕਰਨ ਦੀ ਮੰਗ

ਹੈਦਰਾਬਾਦ– ਤੇਲੰਗਾਨਾ ਦੇ ਸੂਚਨਾ ਟੈਕਨਾਲੋਜੀ ਤੇ ਉਦਯੋਗ ਮੰਤਰੀ ਕੇਟੀ ਰਾਮਾਰਾਵ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਦੇ ਸਥਾਨਾਂ ਵਿਚ ਹੈਦਰਾਬਾਦ ਨੂੰ ਵੀ ਚੁਣਨ ਦੀ ਅਪੀਲ ਕੀਤੀ। ਮੁੰਬਈ ਤੇ ਉਸਦੇ ਆਲੇ-ਦੁਆਲੇ ਕੋਵਿਡ-19 ਦੇ ਮਾਮਲਿਆਂ ਦੇ ਵਧਣ ਤੋਂ ਬਾਅਦ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਦੇ ਸਾਰੇ ਮੈਚਾਂ ਨੂੰ ਉਥੇ ਕਰਨ ਵਿਚ ਹੋਣ ਵਾਲੀਆਂ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਬੀ. ਸੀ. ਸੀ. ਆਈ. ਇਸਦੇ ਲਈ ਚਾਰ ਜਾਂ ਪੰਜ ਸਥਾਨਾਂ ਦੀ ਚੋਣ ਕਰ ਸਕਦਾ ਹੈ।

ਇਹ ਖ਼ਬਰ ਪੜ੍ਹੋ-  ਪਿੱਚ ਆਲੋਚਕਾਂ ਨੂੰ ਅਸ਼ਵਿਨ ਦਾ ਕਰਾਰ ਜਵਾਬ, ਚੰਗੀ ਪਿੱਚ ਦੀ ਪਰਿਭਾਸ਼ਾ ਸਮਝਾਓ


ਰਾਵ ਨੇ ਟਵੀਟ ਕੀਤਾ, ‘‘ਆਗਾਮੀ ਆਈ. ਪੀ. ਐੱਲ. ਸੈਸ਼ਨ ਦੇ ਸਥਾਨਾਂ ਵਿਚ ਹੈਦਰਾਬਾਦ ਨੂੰ ਸ਼ਾਮਲ ਕਰਨ ਲਈ ਬੀ. ਸੀ. ਸੀ. ਆਈ ਤੇ ਆਈ. ਪੀ. ਐੱਲ. ਅਹੁਦੇਦਾਰਾਂ ਨੂੰ ਖੁੱਲ੍ਹੇ ਤੌਰ ’ਤੇ ਅਪੀਲ ਕਰ ਰਹੇ ਹਾਂ। ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਕੋਵਿਡ-19 ਦੀ ਰੋਕਥਾਮ ਦੇ ਮਾਮਲਿਆਂ ਵਿਚ ਪ੍ਰਭਾਵਿਤ ਦੀ ਘੱਟ ਗਿਣਤੀ ਸਾਡੇ ਪ੍ਰਭਾਵੀ ਕੰਮ ਨੂੰ ਦਰਸਾਉਂਦੀ ਹੈ। ਅਸੀਂ ਤੁਹਾਨੂੰ ਸਰਕਾਰ ਤੋਂ ਹਰ ਤਰ੍ਹਾਂ ਦੇ ਸਮਰਥਨ ਦਾ ਭਰੋਸਾ ਦੇ ਰਹੇ ਹਾਂ।’’ ਆਈ. ਪੀ.ਐੱਲ. ਦੇ 14ਵੇਂ ਸੈਸ਼ਨ ਦੀ ਅਪ੍ਰੈਲ ਦੇ ਦੂਜੇ ਹਫਤੇ ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਕੋਵਿਡ-19 ਮਹਾਮਾਰੀ ਦੇ ਕਾਰਣ ਪਿਛਲੇ ਸੈਸ਼ਨ ਵਿਚ ਇਸਦਾ ਆਯੋਜਨ ਯੂ. ਏ. ਈ. ਵਿਚ ਹੋਇਆ ਸੀ।

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News