ਦਿੱਲੀ ਹਾਈ ਕੋਰਟ ਨੇ ਭਾਰਤੀ ਘੋੜਸਵਾਰੀ ਸੰਘ ਲਈ ਪ੍ਰਸ਼ਾਸਨਿਕ ਕਮੇਟੀ ਗਠਿਤ ਕੀਤੀ
Saturday, May 25, 2024 - 12:20 PM (IST)

ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਭਾਰਤੀ ਘੋੜਸਵਾਰੀ ਦੇ ਕੰਮਕਾਜ ਵਿਚ ਬੇਨਿਯਮੀਆਂ ਦੇ ਮੱਦੇਨਜ਼ਰ ਇਸਦੇ ਕੰਮਕਾਜ ਦੇ ਸੰਚਾਲਨ ਲਈ ਰਿਟਾ. ਜੱਜ ਦੀ ਪ੍ਰਧਾਨਗੀ ਵਿਚ ਐਡਾਹਕ ਪ੍ਰਸ਼ਾਸਨਿਕ ਕਮੇਟੀ ਦਾ ਗਠਨ ਕੀਤਾ ਹੈ। ਜਸਟਿਸ ਤਾਰਾ ਵੀ. ਗੰਜੂ ਨੇ ਕਿਹਾ ਕਿ ਆਮ ਤੌਰ ’ਤੇ ਅਦਾਲਤ ਰਾਸ਼ਟਰੀ ਖੇਡ ਸੰਘ ਦੇ ਪ੍ਰਸ਼ਾਸਨ ਵਿਚ ਦਖਲ ਨਹੀਂ ਦਿੰਦੀ ਹੈ ਪਰ ਬੇਨਿਯਮੀਆਂ ਦੇ ਮਾਮਲੇ ਵਿਚ ਹਾਲਾਤ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।