ਦਿੱਲੀ ਨੇ ਛੱਤੀਸਗੜ੍ਹ ਵਿਰੁੱਧ 3 ਅੰਕ ਹਾਸਲ ਕੀਤੇ
Tuesday, Oct 15, 2024 - 12:51 PM (IST)
ਰਾਏਪੁਰ- ਨਵਦੀਪ ਸੈਣੀ ਦੀਆਂ 3 ਵਿਕਟਾਂ ਦੀ ਮਦਦ ਨਾਲ ਦਿੱਲੀ ਨੇ ਰਣਜੀ ਟਰਾਫੀ ਦੇ ਮੌਜੂਦਾ ਸੈਸ਼ਨ ਦੇ ਪਹਿਲੇ ਮੈਚ ਵਿਚ ਛੱਤੀਸਗੜ੍ਹ ਵਿਰੁੱਧ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ’ਤੇ 3 ਅੰਕ ਹਾਸਲ ਕਰ ਲਏ। ਤਜਰਬੇਕਾਰ ਜੋਂਟੀ ਸਿੱਧੂ ਦੇ ਦੂਜੇ ਪਹਿਲੀ ਸ਼੍ਰੇਣੀ ਸੈਂਕੜੇ ਦੀ ਮਦਦ ਨਾਲ ਦਿੱਲੀ ਨੇ ਪਹਿਲੀ ਪਾਰੀ ਵਿਚ ਬੜ੍ਹਤ ਬਣਾਈ। ਛੱਤੀਸਗੜ੍ਹ ਦੀਆਂ 243 ਦੌੜਾਂ ਦੇ ਜਵਾਬ ਵਿਚ ਦਿੱਲੀ ਨੇ ਪਹਿਲੀ ਪਾਰੀ ਵਿਚ 357 ਦੌੜਾਂ ਬਣਾਈਆਂ ਸਨ। ਬਿਨਾਂ ਕਿਸੇ ਨੁਕਸਾਨ ਦੇ 33 ਦੌੜਾਂ ਤੋਂ ਅੱਗੇ ਖੇਡਦੇ ਹੋਏ ਛੱਤੀਸਗੜ੍ਹ ਨੇ 60 ਓਵਰਾਂ ਵਿਚ 6 ਵਿਕਟਾਂ ’ਤੇ 179 ਦੌੜਾਂ ਬਣਾਈਆਂ ਜਦੋਂ ਦੋਵੇਂ ਕਪਤਾਨਾਂ ਨੇ ਕੋਈ ਨਤੀਜਾ ਨਾ ਨਿਕਲਦਾ ਦੇਖ ਡਰਾਅ ’ਤੇ ਸਹਿਮਤੀ ਜਤਾਈ। ਸੈਣੀ ਨੇ ਚੌਥੇ ਦਿਨ 12 ਓਵਰਾਂ ਵਿਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ।