ਉਨਮੁਕਤ ਦੇ ਸੈਂਕੜੇ ਨਾਲ ਦਿੱਲੀ ਨੇ ਪੰਜਾਬ ਨੂੰ ਹਰਾਇਆ
Monday, Sep 02, 2019 - 12:14 AM (IST)

ਨਵੀਂ ਦਿੱਲੀ— ਦਿੱਲੀ ਰਣਜੀ ਖਿਡਾਰੀ ਉਨਮੁਕਤ ਚੰਦ ਦੀ ਅਜੇਤੂ 105 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦਿੱਲੀ ਦੇ ਰਣਜੀ ਸਟਾਰ ਕਲੱਬ ਨੇ ਪੰਜਾਬ ਕ੍ਰਿਕਟ ਕਲੱਬ ਨੂੰ ਗਵਰਨਾਮੈਂਟ ਕਾਲਜ ਰੋਪੜ ਵਿਚ 25ਵੇਂ ਅਖਿਲ ਭਾਰਤੀ ਜੇ. ਪੀ. ਅਤਰੇ ਕ੍ਰਿਕਟ ਟੂਰਨਾਮੈਂਟ ਵਿਚ 6 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਦੀ ਟੀਮ ਨੇ 50 ਓਵਰਾਂ ਵਿਚ 8 ਵਿਕਟਾਂ ’ਤੇ 222 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਸਟਾਰ ਕਲੱਬ ਨੇ 46.4 ਓਵਰਾਂ ਵਿਚ 4 ਵਿਕਟਾਂ ’ਤੇ 225 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੈਨ ਆਫ ਦਿ ਮੈਚ ਉਨਮੁਕਤ ਨੇ 130 ਗੇਂਦਾਂ ’ਤੇ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 105 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।