DC v KKR : ਦਿੱਲੀ ਨੂੰ ‘ਨੌ ਬਾਲ’ ਮਾਮਲਾ ਪਿੱਛੇ ਛੱਡ ਕੇ ਅੱਗੇ ਵਧਣਾ ਹੋਵੇਗਾ

04/28/2022 10:07:16 AM

ਮੁੰਬਈ- ਦਿੱਲੀ ਕੈਪੀਟਲਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ ’ਚ ਹੋਣ ਵਾਲੇ ਮੁਕਾਬਲੇ ’ਚ ਪਿਛਲੇ ਮੈਚ ਦੇ ‘ਨੌ ਬਾਲ’ ਮਾਮਲੇ ਦੇ ਪ੍ਰਛਾਵੇਂ ’ਚੋਂ ਬਾਹਰ ਨਿਕਲ ਕੇ ਅੱਗੇ ਵਧਣਾ ਹੋਵੇਗਾ। ਟੀਮ ਦੇ ਕਪਤਾਨ ਰਿਸ਼ਭ ਪੰਤ ਨੇ ਪਿਛਲੇ ਮੁਕਾਬਲੇ ’ਚ ‘ਨੌ ਬਾਲ’ ’ਤੇ ਭੜਕਦੇ ਹੋਏ ਆਪਣੇ ਬੱਲੇਬਾਜ਼ਾਂ ਨੂੰ ਮੈਦਾਨ ’ਚੋਂ ਬਾਹਰ ਬੁਲਾਉਣ ਦਾ ਇਸ਼ਾਰਾ ਤੱਕ ਕਰ ਦਿੱਤਾ ਸੀ, ਜਿਸ ਤੋਂ ਬਾਅਦ ਰੋਵਮਨ ਪਾਵੇਲ ਦੀ ਲੈਅ ਬਿਗੜ ਗਈ ਸੀ ਅਤੇ ਪਹਿਲੀਆਂ 3 ਗੇਂਦਾਂ ’ਤੇ ਛੱਕੇ ਮਾਰਨ ਵਾਲਾ ਪਾਵੇਲ ਅਗਲੀਆਂ 3 ਗੇਂਦਾਂ ’ਚ ਕੋਈ ਵੀ ਛੱਕਾ ਨਹੀਂ ਲਗਾ ਸਕਿਆ।

ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਇਸ ਮਾਮਲੇ ਨੂੰ ਲੈ ਕੇ ਪੰਤ ’ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਾਇਆ ਗਿਆ। ਪੰਤ ਦਾ ਅਜੇ ਇਸ ਸੀਜ਼ਨ ’ਚ ਅਰਧ-ਸੈਂਕੜਾ ਲਗਾਉਣਾ ਬਾਕੀ ਹੈ ਪਰ ਉਸ ਨੇ ਪਿਛਲੀਆਂ 5 ਪਾਰੀਆਂ ’ਚ 25 ਦੌੜਾਂ ਦਾ ਸਕੋਰ ਘੱਟੋ-ਘੱਟ ਬਣਾਇਆ ਹੈ। ਪੰਤ ਨੂੰ ਵਾਨਖੇੜੇ ਸਟੇਡੀਅਮ ’ਚ ਬੱਲੇਬਾਜ਼ੀ ਪਸੰਦ ਹੈ, ਜਿੱਥੇ ਉਸ ਨੇ ਆਈ. ਪੀ. ਐੱਲ. ਦੀਆਂ 8 ਪਾਰੀਆਂ ’ਚ 47.33 ਦੀ ਔਸਤ ਅਤੇ 182.05 ਦੇ ਸਟ੍ਰਾਈਕ ਰੇਟ ਨਾਲ 284 ਦੌੜਾਂ ਬਣਾਈਆਂ ਹਨ। ਕੋਲਕਾਤਾ ਦਾ ਆਂਦਰੇ ਰਸੇਲ ਇਸ ਸੀਜ਼ਨ ’ਚ 200 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਅਤੇ 10 ਤੋਂ ਜ਼ਿਆਦਾ ਵਿਕਟ ਲੈਣ ਵਾਲਾ ਇਕੱਲਾ ਖਿਡਾਰੀ ਹੈ। ਉਹ ਆਪਣੀ ਪੁਰਾਣੀ ਫਾਰਮ ’ਚ ਪਰਤ ਆਇਆ ਹੈ, ਜਿਥੇ ਉਹ ਹਰ 5.7 ਗੇਂਦਾਂ ’ਤੇ ਛੱਕਾ ਲਗਾ ਰਿਹਾ ਹੈ। 2018 ਤੋਂ ਦਿੱਲੀ ਕੈਪੀਟਲਸ ਖਿਲਾਫ ਉਸ ਨੇ 7 ਪਾਰੀਆਂ ’ਚ 45.67 ਦੀ ਔਸਤ ਅਤੇ 186.39 ਦੇ ਸਟ੍ਰਾਈਕ ਰੇਟ ਨਾਲ 274 ਦੌੜਾਂ ਬਣਾਈਆਂ, ਜਦਕਿ 7 ਹੀ ਵਿਕਟਾਂ ਲਈਆਂ ਹਨ।

ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News