ਦਿੱਲੀ ਕੈਪੀਟਲਸ ਦਾ ਆਈ. ਪੀ. ਐੱਲ. ਫਾਈਨਲ ''ਚ ਨਹੀਂ ਪੁੱਜਣਾ ਨਿਰਾਸ਼ਾਜਨਕ : ਮਿਸ਼ੇਲ ਮਾਰਸ਼
Saturday, Jun 04, 2022 - 06:48 PM (IST)
ਕੋਲੰਬੋ- ਦਿੱਲੀ ਕੈਪੀਟਲਸ ਦੇ ਹਰਫਨਮੌਲਾ ਖਿਡਾਰੀ ਮਿਸ਼ੇਲ ਮਾਰਸ਼ ਨੇ ਕਿਹਾ ਕਿ ਖ਼ਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਉਨ੍ਹਾਂ ਦੀ ਟੀਮ ਦਾ ਹਾਰ ਦਾ ਸਾਹਮਣਾ ਕਰ ਕੇ ਫਾਈਨਲ 'ਚ ਜਗ੍ਹਾ ਬਣਾਉਣ ਦੇ ਮੌਕੇ ਤੋਂ ਖੁੰਝਣਾ ਨਿਰਾਸ਼ਾਜਨਕ ਸੀ। ਇਸ ਮੈਚ 'ਚ ਦਿੱਲੀ ਕੈਪੀਟਲਸ ਦੀ ਪੰਜ ਵਿਕਟਾਂ ਦੀ ਹਾਰ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਪਲੇਅ ਆਫ਼ ਦਾ ਟਿਕਟ ਕਟਾਉਣ 'ਚ ਸਫਲ ਰਹੀ।
ਇਹ ਵੀ ਪੜ੍ਹੋ : ICC ਚੇਅਰਮੈਨ ਬਾਰਕਲੇ ਦਾ ਬਿਆਨ- ਭਵਿੱਖ 'ਚ ਘੱਟ ਹੋ ਸਕਦੇ ਹਨ ਟੈਸਟ ਮੈਚ
ਸ਼੍ਰੀਲੰਕਾ ਦੇ ਖ਼ਿਲਾਫ਼ 7 ਜੂਨ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਤੋਂ ਪਹਿਲਾਂ ਇਸ 30 ਸਾਲਾ ਹਰਫਨਮੌਲਾ ਨੇ ਇੱਥੇ ਕਿਹਾ, ਇਹ ਨਿਰਾਸ਼ਾਜਨਕ ਹੈ ਕਿ ਅਸੀਂ ਆਈ. ਪੀ. ਐੱਲ. ਫਾਈਨਲ 'ਚ ਨਹੀ ਪੁੱਜ ਸਕੇ।' ਮਾਰਸ਼ ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ 'ਚ ਕੋਰੋਨਾ ਪਾਜ਼ੇਟਿਵ ਹੋ ਗਏ ਸਨ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਆਸਟਰੇਲੀਆਈ ਟੀਮ ਦੇ ਸਾਥੀ ਡੇਵਿਡ ਵਾਰਨਰ ਦੇ ਨਾਲ ਦਿੱਲੀ ਦੇ ਚੋਟੀ ਦੇ ਕ੍ਰਮ ਨੂੰ ਮਜ਼ਬੂਤੀ ਦਿੱਤੀ।
ਕੋਚ ਰਿੱਕੀ ਪੋਂਟਿੰਗ ਨੇ ਉਨ੍ਹਾਂ ਨੂੰ ਤੀਜੇ ਕ੍ਰਮ 'ਤੇ ਬੱਲੇਬਾਜ਼ੀ ਦਾ ਜ਼ਿੰਮਾ ਸੌਂਪਿਆ। ਉਨ੍ਹਾਂ ਨੇ 132.80 ਦੀ ਸਟ੍ਰਾਈਕ ਰੇਟ ਨਾਲ 251 ਦੌੜਾਂ ਬਣਾ ਕੇ ਕੋਚ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਮਾਰਸ਼ ਨੇ ਕਿਹਾ, 'ਆਈ. ਪੀ. ਐੱਲ. ਦੇ ਦੌਰਾਨ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਪੋਂਟਿੰਗ ਆਪਣੇ ਖਿਡਾਰੀਆਂ ਦੀ ਕਿੰਨੀ ਪਰਵਾਹ ਕਰਦੇ ਹਨ। ਮੈਨੂੰ ਲਗਦਾ ਹੈ ਕਿ ਉਹ ਸ਼ਾਇਦ ਇਕ ਕਪਤਾਨ ਤੇ ਟੀਮ ਦੇ ਇਕ ਆਗੂ ਦੀ ਤਰ੍ਹਾਂ ਸਨ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।