CWG 2022 : ਪਹਿਲਵਾਨ ਦੀਪਕ ਪੂਨੀਆ ਨੇ ਰੈਸਲਿੰਗ 86 ਕਿਲੋ ਵਰਗ ''ਚ ਜਿੱਤਿਆ ਗੋਲਡ

Saturday, Aug 06, 2022 - 12:09 AM (IST)

CWG 2022 : ਪਹਿਲਵਾਨ ਦੀਪਕ ਪੂਨੀਆ ਨੇ ਰੈਸਲਿੰਗ 86 ਕਿਲੋ ਵਰਗ ''ਚ ਜਿੱਤਿਆ ਗੋਲਡ

ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ 2022 ਦੇ ਪੁਰਸ਼ 86 ਕਿਲੋਗ੍ਰਾਮ ਵਰਗ 'ਚ ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਦੇ ਇਨਨਾਮ ਨੂੰ 3-0 ਤੋਂ ਹਰਾ ਦਿੱਤਾ। ਪਾਕਿ ਪਹਿਲਵਾਨ ਸ਼ੁਰੂਆਤ ਤੋਂ ਹੀ ਡਿਫੈਂਸ ਮੋਡ 'ਚ ਦਿਸੇ ਸਨ। ਦੀਪਕ ਨੇ ਆਪਣੇ ਅਨੁਭਵ ਦਾ ਫਾਇਦਾ ਉਠਾਉਂਦਿਆਂ ਗੋਲਡ ਮੈਡਲ ਆਪਣੇ ਨਾਂ ਲੈ ਕੀਤਾ। ਦੀਪਕ ਦਾ ਇਹ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲਾ ਮੈਡਲ ਹੈ। ਉਹ ਏਸ਼ੀਆ ਚੈਂਪੀਅਨਸ਼ਿਪ ਵਿੱਚ ਸਿਲਵਰ ਤਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਸਿਲਵਰ ਜਿੱਤ ਚੁੱਕੇ ਹਨ।

ਖੇਡਾਂ 'ਚ ਅਜਿਹਾ ਰਿਹਾ ਦੀਪਕ ਪੂਨੀਆ ਦਾ ਪ੍ਰਦਰਸ਼ਨ

ਰਾਊਂਡ 16 (ਜਿੱਤੇ) : 86 ਕਿਲੋਗ੍ਰਾਮ ਵਰਗ 'ਚ ਭਾਰਤੀ ਪਹਿਲਵਾਨ ਦਾ ਰਾਊਂਡ 16 'ਚ ਮੁਕਾਬਲਾ ਨਿਊਜ਼ੀਲੈਂਡ ਦੇ ਮੈਥਿਊ ਆਕਸੇਂਹਮ ਦੇ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ 10-0 ਤੋਂ ਜਿੱਤਿਆ। ਕੀਵੀ ਪਹਿਲਵਾਨ ਦੀਪਕ ਦੇ ਅਨੁਭਵ ਦੇ ਅੱਗੇ ਫਿੱਕੇ ਨਜ਼ਰ ਆਏ।
ਕੁਆਰਟਰਫਾਈਨਲ (ਜਿੱਤੇ) : ਸਿਏਰਾ ਲਿਓਨ ਦੇ ਸ਼ੇਕੂ ਕਸੇਗਬਾਮਾ ਦੇ ਖ਼ਿਲਾਫ਼ ਦੀਪਕ ਦਾ ਮੈਚ ਵੀ ਇਕਤਰਫਾ ਰਿਹਾ। ਸ਼ੇਕੂ ਵੀ ਦੀਪਕ ਦੇ ਅੱਗੇ ਟਿਕ ਨਹੀਂ ਪਾਇਆ ਅਤੇ ਪਹਿਲੇ ਹੀ ਰਾਊਡ ਵਿੱਚ 10-0 ਨਾਲ ਜਿੱਤ ਗਏ।
ਸੈਮੀਫਾਈਨਲ (ਜਿੱਤੇ) : ਇੰਗਲੈਂਡ ਦੇ ਐਲੇਕਸ ਮੂਰੇ ਨੇ ਸੈਮੀਫਾਈਨਲ ਮੁਕਾਬਲੇ 'ਚ ਦੀਪਕ ਨੂੰ ਬਰਾਬਰ ਟੱਕਰ ਦਿੱਤੀ। ਦੀਪਕ ਨੇ ਅਨੁਭਵ ਦਾ ਲਾਭ ਲੈਂਦਿਆਂ 3-2 ਤੋਂ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਦੀਪਕ ਦੀ ਡਿਫੈਂਸਿਵ ਤਕਨੀਕ ਦੀ ਖੂਬ ਤਾਰੀਫ ਹੋਈ।
ਗੋਲਡ ਮੈਡਲ ਮੁਕਾਬਲਾ (ਜਿੱਤੇ) : ਗੋਲਡ ਲਈ ਦੀਪਕ ਪੂਨੀਆ ਦਾ ਮੁਕਾਬਲਾ ਪਾਕਿਸਤਾਨ ਦੇ ਇਨਨਾਮ ਦੇ ਖ਼ਿਲਾਫ਼ ਹੋਇਆ। ਪਾਕਿ ਪਹਿਲਵਾਨ ਸ਼ੁਰੂਅਤ ਤੋਂ ਹੀ ਡਿਫੈਂਸਿਵ ਮੋਡ ਵਿੱਚ ਦਿਸਿਆ, ਜਿਸ ਦਾ ਦੀਪਕ ਨੇ ਲਾਭ ਉਠਾਇਆ ਅਤੇ 2 ਪੁਆਇੰਟ ਅਰਜਿਤ ਕਰ ਲਏ।


author

Mukesh

Content Editor

Related News