ਓਲੰਪਿਕ ਕਰਾਉਣ 'ਤੇ ਫ਼ੈਸਲਾ ਬਸੰਤ ਦੇ ਮੌਸਮ 'ਚ ਲੈਣਾ ਚਾਹੀਦੈ : ਟੋਕੀਓ 2020

06/05/2020 7:06:27 PM

ਟੋਕੀਓ : ਟੋਕੀਓ ਓਲੰਪਿਕ 2020 ਕਾਰਜਕਾਰੀ ਬੋਰਡ ਦੇ ਇਕ ਮੈਂਬਰ ਤੋਸ਼ਿਆਕੋ ਐਂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਯੋਜਕਾਂ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਅਗਲੇ ਸਾਲ ਹੋਣ ਵਾਲੀ ਗਰਮੀ ਵਿਚ ਓਲੰਪਿਕ ਕਰਾਉਣ ਨੂੰ ਲੈ ਕੇ ਫੈਸਲਾ ਬਸੰਤ ਦੇ ਮੌਸਮ 'ਚ ਲੈਣਾ ਚਾਹੀਦਾ ਹੈ। ਏਜੰਸੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਖਤਰੇ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਅਤੇ ਜਾਪਾਨ ਸਰਕਾਰ ਨੇ ਇਸ ਸਾਲ ਮਾਰਚ ਵਿਚ ਹੋਣ ਵਾਲੇ ਓਲੰਪਿਕ ਨੂੰ ਅਗਲੇ ਸਾਲ ਜੁਲਾਈ ਤਕ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ ਪਰ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਨਹੀਂ ਆਉਣ ਕਾਰਨ ਇਸ ਦੇ ਅਗਲੇ ਸਾਲ ਆਯੋਜਨ 'ਤੇ ਵੀ ਸ਼ੱਕ ਪੈਦਾ ਹੋਣ ਲੱਗਾ ਹੈ। 

PunjabKesari

ਸਾਬਕਾ ਓਲੰਪਿਕ ਮੰਤਰੀ ਤੇ ਬੋਰਡ ਦੇ 6 ਉਪ ਮੁਖੀਆਂ ਵਿਚੋਂ ਇਕ ਤੋਸ਼ਿਆਕੀ ਐਂਡੋ ਆਯੋਜਨ ਕਮੇਟੀ ਦੇ ਪਹਿਲੇ ਮੈਂਬਰ ਹਨ, ਜਿਸ ਨੇ ਖੇਡਾਂ 'ਤੇ ਫੈਸਲਾ ਲੈਣ ਲਈ ਸਮਾਂ ਨਿਰਧਾਰਤ ਕਰਨ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਆਈ. ਓ. ਸੀ. ਦੇ ਟੋਕੀਓ ਲਈ ਨਿਰੀਖਣ ਮੁਖੀ ਜਾਨ ਕੋਟਸ ਨੇ ਕਿਹਾ ਸੀ ਕਿ ਜੇਕਰ ਅਕਤੂਬਰ ਤਕ ਕੋਰੋਨਾ ਵਾਇਰਸ 'ਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਖੇਡਾਂ ਨੂੰ ਸਹੀ ਢੰਗ ਨਾਲ ਕਰਾਉਣ 'ਤੇ ਫੈਸਲੇ ਲੈਣੇ ਹੋਣਗੇ।

PunjabKesari

ਟੋਕੀਓ ਦੇ ਗਵਰਨਰ ਯੂਰਿਕੋ ਕੋਈਕੇ ਨੇ ਵੀਰਵਾਰ ਨੂੰ ਕਿਹਾ ਸੀ ਕਿ ਆਯੋਜਕ ਖੇਡਾਂ ਨੂੰ ਸਰਲ ਬਣਾਉਣ ਦੇ ਤਰੀਕੇ ਲੱਭ ਰਹੇ ਹਨ। ਐੱਨ. ਐੱਚ. ਕੇ. ਦੀ ਰਿਪੋਰਟ ਮੁਤਾਬਕ ਟੋਕੀਓ ਦੇ ਆਯੋਜਕਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਖੇਡਾਂ ਦੇ ਇਕ ਸਾਲ ਕਾਊਂਟ ਡਾਊਨ ਪ੍ਰੋਗਰਾਮ ਨੂੰ ਵੱਡੇ ਪੱਧਰ 'ਤੇ ਨਹੀਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ।


Ranjit

Content Editor

Related News