ਸਾਕਸ਼ੀ ਮਲਿਕ ਦੇ ਹੱਕ 'ਚ ਆਏ ਡੈਫਲੰਪਿਕਸ ਸੋਨ ਤਗਮਾ ਜੇਤੂ ਵਰਿੰਦਰ ਸਿੰਘ, ਵਾਪਸ ਕਰਨਗੇ ਪਦਮ ਸ਼੍ਰੀ

Saturday, Dec 23, 2023 - 10:06 PM (IST)

ਸਾਕਸ਼ੀ ਮਲਿਕ ਦੇ ਹੱਕ 'ਚ ਆਏ ਡੈਫਲੰਪਿਕਸ ਸੋਨ ਤਗਮਾ ਜੇਤੂ ਵਰਿੰਦਰ ਸਿੰਘ, ਵਾਪਸ ਕਰਨਗੇ ਪਦਮ ਸ਼੍ਰੀ

ਨਵੀਂ ਦਿੱਲੀ- ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦਾ ਪ੍ਰਧਾਨ ਬਣਾਏ ਜਾਣ ਦੇ ਵਿਰੋਧ ਵਿਚ ਡੈਫਲੰਪਿਕਸ ਦੇ ਸੋਨ ਤਮਗਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵਿਚ ਸ਼ਾਮਲ ਹੋ ਕੇ ਸਰਕਾਰ ਨਾਲ ਇਕਮੁੱਠਤਾ ਪ੍ਰਗਟਾਈ ਹੈ। ਸਰਕਾਰ ਨੂੰ ਉਨ੍ਹਾਂ ਦਾ ਪਦਮਸ਼੍ਰੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਗੂੰਗਾ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਨੇ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਆਪਣਾ ਸਨਮਾਨ ਵਾਪਸ ਕਰ ਦੇਵੇਗਾ। ਸਾਬਕਾ ਡਬਲਊਐੱਫਆਈ ਮੁਖੀ ਬ੍ਰਿਜ ਭੂਸ਼ਣ ਦੇ ਖਿਲਾਫ ਪ੍ਰਦਰਸ਼ਨਾਂ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਸਾਕਸ਼ੀ ਨੇ ਡਬਲਊਐੱਫਆਈ ਚੋਣਾਂ ਵਿੱਚ ਸੰਜੇ ਸਿੰਘ ਦੀ ਜਿੱਤ ਤੋਂ ਤੁਰੰਤ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਜਦੋਂ ਕਿ ਬਜਰੰਗ ਨੇ ਸ਼ੁੱਕਰਵਾਰ ਨੂੰ ਆਪਣਾ ਪਦਮ ਸ਼੍ਰੀ ਵਾਪਸ ਕਰ ਦਿੱਤਾ ਸੀ।

ਇਹ ਵੀ ਪੜ੍ਹੋ-  IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਵਰਿੰਦਰ ਨੇ ਟਵਿੱਟਰ 'ਤੇ ਲਿਖਿਆ, ''ਮੈਂ ਆਪਣੀ ਭੈਣ ਅਤੇ ਦੇਸ਼ ਦੀ ਧੀ ਲਈ ਪਦਮ ਸ਼੍ਰੀ ਪੁਰਸਕਾਰ ਵੀ ਵਾਪਸ ਕਰਾਂਗਾ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਮੈਨੂੰ ਤੁਹਾਡੀ ਧੀ ਅਤੇ ਮੇਰੀ ਭੈਣ ਸਾਕਸ਼ੀ ਮਲਿਕ 'ਤੇ ਮਾਣ ਹੈ।
ਉਨ੍ਹਾਂ ਸਚਿਨ ਤੇਂਦੁਲਕਰ ਅਤੇ ਨੀਰਜ ਚੋਪੜਾ ਵਰਗੀਆਂ ਦੇਸ਼ ਦੀਆਂ ਉੱਘੀਆਂ ਖੇਡ ਹਸਤੀਆਂ ਨੂੰ ਵੀ ਇਸ ਮੁੱਦੇ 'ਤੇ ਆਪਣੀ ਰਾਏ ਦੇਣ ਦੀ ਅਪੀਲ ਕੀਤੀ।

PunjabKesari
ਮਹਾਨ ਕ੍ਰਿਕਟਰ ਤੇਂਦੁਲਕਰ ਅਤੇ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਚੋਪੜਾ ਨੂੰ ਟੈਗ ਕਰਦੇ ਹੋਏ, ਵਰਿੰਦਰ ਨੇ ਕਿਹਾ, “ਮੈਂ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਵੀ ਆਪਣਾ ਫ਼ੈਸਲਾ ਦੇਣ ਦੀ ਬੇਨਤੀ ਕਰਦਾ ਹਾਂ। 
ਵਰਿੰਦਰ ਨੂੰ 2021 ਵਿੱਚ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਮਿਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2015 'ਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਾਕਸ਼ੀ ਬਜਰੰਗ ਅਤੇ ਵਿਨੇਸ਼ ਫੋਗਾਟ ਨੇ ਡਬਲਯੂਐੱਫਆਈ ਦੇ ਚੋਣ ਫ਼ੈਸਲਿਆਂ ਦੇ ਐਲਾਨ ਤੋਂ ਤੁਰੰਤ ਬਾਅਦ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿੱਚ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਇਕ ਦਿਨ ਬਾਅਦ ਪੂਨੀਆ ਨੇ 'ਐਕਸ' 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਸਿਰਫ ਕਹਿਣ ਲਈ ਮੇਰੀ ਚਿੱਠੀ ਹੈ। ਇਹ ਮੇਰਾ ਬਿਆਨ ਹੈ।
ਇਨ੍ਹਾਂ ਤਿੰਨਾਂ ਤੋਂ ਇਲਾਵਾ ਦੇਸ਼ ਦੇ ਕੁਝ ਹੋਰ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ 'ਤੇ ਕਈ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਉਸਨੇ 30 ਮਈ ਨੂੰ ਹਰਿਦੁਆਰ ਵਿੱਚ ਗੰਗਾ ਨਦੀ ਵਿੱਚ ਆਪਣੇ ਤਗਮੇ ਵਹਾਉਣ ਦਾ ਫ਼ੈਸਲਾ ਕੀਤਾ ਸੀ ਪਰ ਕਿਸਾਨ ਆਗੂਆਂ ਨੇ ਉਸਨੂੰ ਅਜਿਹਾ ਕਦਮ ਨਾ ਚੁੱਕਣ ਲਈ ਮਨਾ ਲਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News