ਮੈਚ ਦੌਰਾਨ ਫੁੱਟਬਾਲ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
Tuesday, Jan 03, 2023 - 05:15 PM (IST)
ਸਿਨਸਿਨਾਟੀ (ਵਾਰਤਾ)- ਅਮਰੀਕਾ ਦੇ ਫੁੱਟਬਾਲ ਖਿਡਾਰੀ ਡਮਾਰ ਹੈਮਲਿਨ ਨੂੰ ਮੈਚ ਦੌਰਾਨ ਦਿਲ ਦੀ ਧੜਕਣ ਰੁਕਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਅਮਰੀਕੀ ਨੈਸ਼ਨਲ ਫੁੱਟਬਾਲ ਲੀਗ (ਐੱਨ.ਐੱਫ.ਐੱਲ.) 'ਚ ਬਫੇਲੋ ਬੁਲਜ਼ ਦੇ 24 ਸਾਲਾ ਖਿਡਾਰੀ ਮੰਗਲਵਾਰ ਨੂੰ ਸਿਨਸਿਨਾਟੀ ਬੇਂਗੋਲਜ਼ ਖ਼ਿਲਾਫ਼ ਮੈਚ ਦੌਰਾਨ ਵਿਰੋਧੀ ਖਿਡਾਰੀ ਨਾਲ ਟਕਰਾਉਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਗਿਆ। ਹੈਮਲਿਨ ਨੂੰ 30 ਮਿੰਟਾਂ ਲਈ ਮੈਦਾਨ 'ਤੇ ਡਾਕਟਰੀ ਸਹਾਇਤਾ ਮਿਲੀ, ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਸੜਕ 'ਚ ਟੋਏ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਰਿਸ਼ਭ ਪੰਤ? NHAI ਦਾ ਵੱਡਾ ਬਿਆਨ ਆਇਆ ਸਾਹਮਣੇ
ਐੱਨ.ਐੱਫ.ਐੱਲ. ਨੇ ਇੱਕ ਘੰਟੇ ਬਾਅਦ ਗੇਮ ਨੂੰ ਰੱਦ ਕਰਨ ਦਾ ਐਲਾਨ ਕੀਤਾ। ਬਫੇਲੋ ਬੁਲਜ਼ ਨੇ ਇੱਕ ਬਿਆਨ ਜਾਰੀ ਕਰਕੇ ਹੈਮਲਿਨ ਦੇ ਦਿਲ ਦੀ ਧੜਕਣ ਰੁਕਣ ਦੀ ਪੁਸ਼ਟੀ ਕੀਤੀ। ਨਾਲ ਹੀ ਬਿਆਨ 'ਚ ਕਿਹਾ ਗਿਆ ਕਿ ਬਾਅਦ ਵਿਚ ਉਸ ਦਾ ਦਿਲ ਮੈਦਾਨ 'ਤੇ ਹੀ ਧੜਕਣ ਲੱਗਾ ਸੀ। ਹੈਮਲਿਨ ਦੇ ਪ੍ਰਤੀਨਿਧੀ, ਜੌਰਡਨ ਰੂਨੀ ਨੇ ਟਵਿੱਟਰ 'ਤੇ ਲਿਖਿਆ: "ਉਸਦੇ ਦਿਲ ਨੇ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਫਿਲਹਾਲ ਬੇਹੋਸ਼ ਹੈ ਅਤੇ ਗੰਭੀਰ ਹਾਲਤ ਵਿੱਚ ਹੈ। ਜਿਵੇਂ ਹੀ ਸਾਨੂੰ ਅਗਾਊਂ ਜਾਣਕਾਰੀ ਮਿਲਦੀ ਹੈ, ਅਸੀਂ ਤੁਹਾਨੂੰ ਸਾਰਿਆਂ ਨੂੰ ਭੇਜਦੇ ਰਹਾਂਗੇ।' ਐੱਨ.ਐੱਫ.ਐੱਲ. ਗੇਮਾਂ ਨੂੰ ਸੱਟ ਦੇ ਕਾਰਨ ਘੱਟ ਹੀ ਮੁਅੱਤਲ ਕੀਤਾ ਜਾਂਦਾ ਹੈ। ਮੈਚ ਦੇ ਕੁਮੈਂਟੇਟਰਾਂ ਨੇ ਕਿਹਾ ਕਿ ਮੈਚ ਰੱਦ ਹੋਣਾ ਹਾਦਸੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।