ਡੇਲ ਸੋਲ ਓਪਨ ਡੀ ਐਸਪਾਨਾ ਗੋਲਫ ਟੂਰਨਾਮੈਂਟ : ਅਦਿਤੀ ਤੇ ਤਵੇਸਾ ਸਪੇਨ ’ਚ ਅੱਗੇ ਵਧੇ

Monday, Nov 29, 2021 - 01:15 PM (IST)

ਡੇਲ ਸੋਲ ਓਪਨ ਡੀ ਐਸਪਾਨਾ ਗੋਲਫ ਟੂਰਨਾਮੈਂਟ : ਅਦਿਤੀ ਤੇ ਤਵੇਸਾ ਸਪੇਨ ’ਚ ਅੱਗੇ ਵਧੇ

ਮਾਰਬੇਲਾ (ਭਾਸ਼ਾ)– ਭਾਰਤ ਦੀ ਅਦਿਤੀ ਅਸ਼ੋਕ ਤੇ ਤਵੇਸਾ ਮਲਿਕ ਤੀਜੇ ਦੌਰ ਵਿਚ ਬਿਹਤਰ ਪ੍ਰਦਰਸ਼ਨ ਦੇ ਨਾਲ ਇੱਥੇ ਏਂਡਾਲੂਸੀਆ ਕੋਸਟਾ ਡੇਲ ਸੋਲ ਓਪਨ ਡੀ ਐਸਪਾਨਾ ਗੋਲਫ ਟੂਰਨਾਮੈਂਟ ਵਿਚ ਕ੍ਰਮਵਾਰ ਸਾਂਝੇ ਤੌਰ ’ਤੇ 14ਵੇਂ ਤੇ 36ਵੇਂ ਸਥਾਨ ’ਤੇ ਪਹੁੰਚ ਗਈਆਂ। ਤੀਜੇ ਦੌਰ ਵਿਚ ਅਦਿਤੀ ਨੇ ਇਕ ਅੰਡਰ 71 ਜਦਕਿ ਤਵੇਸਾ ਨੇ ਦੋ ਅੰਡਰ 70 ਦਾ ਸਕੋਰ ਬਣਾਇਆ। 

ਅਦਿਤੀ ਨੇ ਤਿੰਨ ਬਰਡੀਆਂ ਕੀਤੀਆਂ ਪਰ ਉਹ ਦੋ ਬੋਗੀਆਂ ਵੀ ਕਰ ਗਈ ਜਦਕਿ ਤਵੇਸਾ ਨੇ ਤਿੰਨ ਬਰਡੀਆਂ ਤੇ ਇਕ ਬੋਗੀ ਕੀਤੀ। ਸਥਾਨਕ ਦਾਅਵੇਦਾਰ ਕਾਰਲਵਾ ਸਿੰਗਾਨਾ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਤੀਜੇ ਦੌਰ ਤੋਂ ਬਾਅਦ ਤਿੰਨ ਸ਼ਾਟਾਂ ਦੀ ਬੜ੍ਹਤ ਬਣਾਈ ਹੋਈ ਹੈ। ਪਹਿਲੇ ਦੋ ਦੌਰ ਵਿਚ 70 ਤੇ 66 ਦੇ ਸਕੋਰ ਤੋਂ ਬਾਅਦ ਸਪੇਨ ਦੀ ਖਿਡਾਰਨ ਨੇ ਦੋ ਅੰਡਰ 70 ਦਾ ਸਕੋਰ ਬਣਾਇਆ, ਜਿਸ ਨਾਲ ਉਸਦਾ ਕੁਲ ਸਕੋਰ 10 ਅੰਡਰ ਹੋ ਗਿਆ। 


author

Tarsem Singh

Content Editor

Related News