CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ
Thursday, Aug 04, 2022 - 11:52 AM (IST)
ਬਰਮਿੰਘਮ (ਏਜੰਸੀ)- ਗੁਰਦੀਪ ਸਿੰਘ ਨੇ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਦੀ ਸ਼ਾਨਦਾਰ ਮੁਹਿੰਮ ਜਾਰੀ ਰੱਖਦੇ ਹੋਏ 109+ ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। 26 ਸਾਲਾ ਗੁਰਦੀਪ ਨੇ ਸਨੈਚ ਵਿੱਚ 167 ਅਤੇ ਕਲੀਨ ਐਂਡ ਜਰਕ ਵਿੱਚ 223 ਕਿਲੋ ਸਮੇਤ ਕੁੱਲ 390 ਕਿਲੋ ਭਾਰ ਚੁੱਕਿਆ। ਪਾਕਿਸਤਾਨ ਦੇ ਮੁਹੰਮਦ ਨੂਹ ਬੱਟ ਨੇ 405 ਕਿਲੋਗ੍ਰਾਮ ਭਾਰ ਚੁੱਕ ਕੇ ਖੇਡਾਂ ਦੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ: ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗਾ
ਨਿਊਜ਼ੀਲੈਂਡ ਦੇ ਡੇਵਿਡ ਐਂਡਰਿਊ ਨੂੰ ਚਾਂਦੀ ਦਾ ਤਮਗਾ ਮਿਲਿਆ, ਜਿਸ ਨੇ 394 ਕਿਲੋਗ੍ਰਾਮ ਭਾਰ ਚੁੱਕਿਆ। ਗੁਰਦੀਪ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਨ੍ਹਾਂ ਨੇ ਦੂਜੀ ਕੋਸ਼ਿਸ਼ ਵਿੱਚ 167 ਕਿਲੋ ਭਾਰ ਚੁੱਕਿਆ ਪਰ ਤੀਜੀ ਕੋਸ਼ਿਸ਼ ਵਿੱਚ 173 ਕਿਲੋ ਨਹੀਂ ਚੁੱਕ ਸਕੇ। ਕਲੀਨ ਐਂਡ ਜਰਕ ਵਿੱਚ, ਉਨ੍ਹਾਂ ਨੇ 207 ਕਿਲੋਗ੍ਰਾਮ ਨਾਲ ਸ਼ੁਰੂਆਤ ਕੀਤੀ ਪਰ 215 ਕਿਲੋਗ੍ਰਾਮ ਦੀ ਆਪਣੀ ਦੂਜੀ ਕੋਸ਼ਿਸ਼ ਵਿੱਚ ਅਸਫ਼ਲ ਰਹੇ। ਉਨ੍ਹਾਂ ਨੇ ਤੀਜੀ ਕੋਸ਼ਿਸ਼ ਵਿੱਚ 223 ਕਿਲੋ ਭਾਰ ਚੁੱਕਿਆ। ਭਾਰਤ ਨੇ ਵੇਟਲਿਫਟਿੰਗ ਵਿੱਚ ਆਪਣੀ ਮੁਹਿੰਮ 3 ਸੋਨ, 3 ਚਾਂਦੀ ਅਤੇ 4 ਕਾਂਸੀ ਸਮੇਤ 10 ਤਮਗਿਆਂ ਨਾਲ ਸਮਾਪਤ ਕੀਤੀ।
ਇਹ ਵੀ ਪੜ੍ਹੋ: ਰਾਸ਼ਟਰਮੰਡਲ ਖੇਡਾਂ: ਜਿੱਤ ਦਾ ਝੰਡਾ ਗੱਡਣ ਵਾਲੇ ਵਿਕਾਸ ਠਾਕੁਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ