CT 2025 PAK vs NZ : ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Wednesday, Feb 19, 2025 - 02:07 PM (IST)

CT 2025 PAK vs NZ : ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਦੇ ਗਰੁੱਪ A 'ਚ ਪਹਿਲਾ ਮੈਚ ਅੱਜ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਤਿਕੋਣੀ ਲੜੀ ਦੇ ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਚੈਂਪੀਅਨਜ਼ ਟਰਾਫੀ ਦੀ ਧਮਾਕੇਦਾਰ ਸ਼ੁਰੂਆਤ ਕਰਨ ਲਈ ਉਤਸੁਕ ਹੋਵੇਗਾ। 

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11

ਪਾਕਿਸਤਾਨ : 1 ਫਖਰ ਜ਼ਮਾਨ, 2 ਬਾਬਰ ਆਜ਼ਮ, 3 ਸਾਊਦ ਸ਼ਕੀਲ, 4 ਮੁਹੰਮਦ ਰਿਜ਼ਵਾਨ (ਕਪਤਾਨ ਅਤੇ ਵਿਕਟਕੀਪਰ), 5 ਸਲਮਾਨ ਆਗਾ, 6 ਤੈਯਬ ਤਾਹਿਰ, 7 ਖੁਸ਼ਦਿਲ ਸ਼ਾਹ, 8 ਸ਼ਾਹੀਨ ਸ਼ਾਹ ਅਫਰੀਦੀ, 9 ਨਸੀਮ ਸ਼ਾਹ, 10 ਹਾਰਿਸ ਰਊਫ, 11 ਅਬਰਾਰ ਅਹਿਮਦ

ਨਿਊਜ਼ੀਲੈਂਡ: 1 ਰਚਿਨ ਰਵਿੰਦਰ/ਵਿਲ ਯੰਗ, 2 ਡੇਵੋਨ ਕੌਨਵੇ, 3 ਕੇਨ ਵਿਲੀਅਮਸਨ, 4 ਡੈਰਿਲ ਮਿਸ਼ੇਲ, 5 ਟੌਮ ਲੈਥਮ (ਵਿਕਟਕੀਪਰ), 6 ਗਲੇਨ ਫਿਲਿਪਸ, 7 ਮਾਈਕਲ ਬ੍ਰੇਸਵੈੱਲ, 8 ਮਿਸ਼ੇਲ ਸੈਂਟਨਰ (ਕਪਤਾਨ), 9 ਮੈਟ ਹੈਨਰੀ, 10 ਜੈਕਬ ਡਫੀ, 11 ਵਿਲ ਓ'ਰੂਰਕੇ


author

Tarsem Singh

Content Editor

Related News