CSK v KKR : ਜਡੇਜਾ ਦੇ ਨਾਂ ਜੁੜਿਆ ਇਹ ਰਿਕਾਰਡ, ਮਨੀਸ਼ ਪਾਂਡੇ ਨੂੰ ਛੱਡਿਆ ਪਿੱਛੇ
Saturday, Mar 26, 2022 - 08:29 PM (IST)
![CSK v KKR : ਜਡੇਜਾ ਦੇ ਨਾਂ ਜੁੜਿਆ ਇਹ ਰਿਕਾਰਡ, ਮਨੀਸ਼ ਪਾਂਡੇ ਨੂੰ ਛੱਡਿਆ ਪਿੱਛੇ](https://static.jagbani.com/multimedia/2022_3image_21_06_596877866501.jpg)
ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਰਵਿੰਦਰ ਜਡੇਜਾ ਇਸ ਸੀਜ਼ਨ ਵਿਚ ਕਪਤਾਨੀ ਦੀ ਭੂਮਿਕਾ ਵੀ ਨਿਭਾ ਰਹੇ ਹਨ। ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਧੋਨੀ ਨੇ ਖੁਦ ਕਪਤਾਨ ਐਲਾਨ ਕੀਤਾ। ਅਜਿਹਾ ਵਿਚ ਆਈ. ਪੀ. ਐੱਲ. ਦੇ ਓਪਨਿੰਗ ਮੁਕਾਬਲੇ ਵਿਚ ਜਦੋ ਚੇਨਈ ਅਤੇ ਕੋਲਕਾਤਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਤਾਂ ਜਡੇਜਾ ਦੇ ਨਾਂ 'ਤੇ ਇਕ ਯੂਨੀਕ ਰਿਕਾਰਡ ਵੀ ਦਰਜ ਹੋ ਗਿਆ। ਦਰਅਸਲ, ਜਡੇਜਾ ਪਹਿਲੀ ਵਾਰ ਕਿਸੇ ਟੀਮ ਦੇ ਕਪਤਾਨ ਬਣੇ ਹਨ। ਇੱਥੇ ਤੱਕ ਕਿ ਉਹ ਰਣਜੀ ਵਿਚ ਸੌਰਾਸ਼ਟ ਵਲੋਂ ਖੇਡੇ। ਤਿੰਨ ਸੈਂਕੜੇ ਲਗਾਏ ਪਰ ਉਨ੍ਹਾਂ ਨੂੰ ਕਪਤਾਨੀ ਨਹੀਂ ਮਿਲੀ ਪਰ ਆਈ. ਪੀ. ਐੱਲ. ਵਿਚ ਇਹ ਤਾਜ ਉਸਦੇ ਸਿਰ 'ਤੇ ਸਜ ਗਿਆ ਹੈ। ਉਨ੍ਹਾਂ ਨੇ ਇਸ ਦੇ ਲਈ ਇਹ ਯੂਨੀਕ ਰਿਕਾਰਡ ਵੀ ਬਣਾਇਆ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਆਈ. ਪੀ. ਐੱਲ. ਵਿਚ ਕਪਤਾਨੀ ਕਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਮੈਚ
200 ਰਵਿੰਦਰ ਜਡੇਜਾ
153 ਮਨੀਸ਼ ਪਾਂਡੇ
137 ਕੈਰੋਨ ਪੋਲਾਰਡ
111 ਰਵੀਚੰਦਰਨ ਅਸ਼ਵਿਨ
107 ਸੰਜੂ ਸੈਮਸਨ
103 ਭੁਵਨੇਸ਼ਵਰ ਕੁਮਾਰ
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਜਡੇਜਾ ਤੋਂ ਪਹਿਲਾਂ ਇਹ ਰਿਕਾਰਡ ਮਨੀਸ਼ ਪਾਂਡੇ ਦੇ ਨਾਂ ਸੀ। ਉਨ੍ਹਾਂ ਨੂੰ 153 ਮੈਚਾਂ ਤੋਂ ਬਾਅਦ ਕਪਤਾਨੀ ਮਿਲੀ ਸੀ। ਜਦਕਿ ਜਡੇਜਾ ਦੇ ਨਾਂ 'ਤੇ ਤਾਂ ਦੋਹਰਾ ਸੈਂਕੜਾ ਦਰਜ ਹੋ ਗਿਆ ਹੈ। ਉਹ 200ਵੇਂ ਮੈਚ ਵਿਚ ਕਪਤਾਨ ਬਣੇ ਹਨ।
ਆਈ. ਪੀ. ਐੱਲ. ਵਿਚ 200 ਪਲਸ ਮੈਚ ਖੇਡਣ ਵਾਲੇ ਖਿਡਾਰੀ
220 ਮਹਿੰਦਰ ਸਿੰਘ ਧੋਨੀ
213 ਦਿਨੇਸ਼ ਕਾਰਤਿਕ
213 ਰੋਹਿਤ ਸ਼ਰਮਾ
207 ਵਿਰਾਟ ਕੋਹਲੀ
205 ਸੁਰੇਸ਼ ਰੈਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।