CSK ਨੇ ਧੋਨੀ ਨੂੰ ਤਿੰਨ ਸਾਲਾਂ ਲਈ ਕੀਤਾ ਰਿਟੇਨ, IPL 2022 'ਚ ਇਸ ਟੀਮ ਦੀ ਅਗਵਾਈ ਕਰਨਗੇ ਕੇ. ਐੱਲ. ਰਾਹੁਲ
Thursday, Nov 25, 2021 - 12:55 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਰਿਟੇਂਸ਼ਨ ਨੂੰ ਲੈ ਕੇ ਨਵੀਂ ਰਿਪੋਰਟਸ ਮੁਤਾਬਕ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਆਪਣੇ ਮਹਾਨ ਕਪਤਾਨ ਐੱਮ. ਐੱਸ. ਧੋਨੀ ਨੂੰ ਅਗਲੇ ਤਿੰਨ ਸਾਲਾਂ ਲਈ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨਾਲ ਬਣਾਏ ਰੱਖਿਆ ਹੈ। ਆਈ. ਪੀ. ਐੱਲ. 2021 ਦੇ ਆਰੇਂਜ ਕੈਪ ਜੇਤੂ ਰਿਤੂਰਾਜ ਗਾਇਕਵਾੜ ਨੂੰ ਵੀ ਫ੍ਰੈਂਚਾਈਜ਼ੀ ਨੇ ਬਰਕਰਾਰ ਰੱਖਿਆ ਹੈ ਤੇ ਚੌਥੇ ਸਥਾਨ ਲਈ ਇਕ ਹੋਰ ਆਲਰਾਊਂਡਰ ਮੋਈਨ ਅਲੀ ਨਾਲ ਗੱਲਬਾਤ ਜਾਰੀ ਹੈ। ਜੇਕਰ ਅਲੀ ਨੂੰ ਫ਼ਾਈਨਲ ਨਹੀਂ ਕੀਤਾ ਜਾਂਦਾ ਤਾਂ ਸੀ. ਐੱਸ. ਕੇ. ਆਪਣੇ ਸਾਥੀ ਕੁਰੇਨ ਨੂੰ ਆਪਣੇ ਆਖ਼ਰੀ ਸਥਾਨ ਲਈ ਬਣਾਏ ਰਖ ਸਕਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਭੁਵਨੇਸ਼ਵਰ ਕੁਮਾਰ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਪਾਲਿਸੀ ਮੁਤਾਬਕ ਫ੍ਰੈਂਚਾਈਜ਼ੀ ਜ਼ਿਆਦਾ ਤੋਂ ਜ਼ਿਆਦਾ ਚਾਰ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ ਤੇ ਆਖ਼ਰੀ ਸੂਚੀ 30 ਨਵੰਬਰ ਤਕ ਟੀਮਾਂ ਵਲੋਂ ਜਮ੍ਹਾ ਕੀਤੀ ਜਾਣੀ ਹੈ। ਮੇਗਾ ਨਿਲਾਮੀ ਅਗਲੇ ਮਹੀਨੇ ਲਈ ਤਿਆਰ ਹੈ। ਧੋਨੀ ਦੇ ਤਿੰਨ ਸਾਲ ਤਕ ਬਣੇ ਰਹਿਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਮੁੜ ਸੀ. ਐੱਸ. ਕੇ. ਦੀ ਜਰਸੀ 'ਚ ਨਜ਼ਰ ਆਉਣਗੇ।

ਦੂਜੇ ਪਾਸੇ ਇਕ ਰਿਪੋਰਟ ਮੁਤਾਬਕ ਸਟਾਰ ਬੱਲੇਬਾਜ਼ ਕੇ. ਐੱਲ. ਰਾਹੁਲ ਪੰਜਾਬ ਕਿੰਗਜ਼ ਤੋਂ ਵੱਖ ਹੋਣਗੇ ਤੇ ਨਵੀਂ ਫ੍ਰੈਂਚਾਈਜ਼ੀ ਲਖਨਊ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਲਖਨਊ ਤੇ ਅਹਿਮਦਾਬਾਦ ਨੂੰ ਦੋ ਨਵੀਆਂ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੇ ਮਾਲਕ ਸਟਾਰ ਖਿਡਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਹਨ ਤੇ ਰਿਪੋਰਟ ਮੁਤਾਬਕ ਰਾਹੁਲ ਨੇ ਲਖਨਊ ਦੇ ਨਾਲ ਡੀਲ 'ਤੇ ਹਾਮੀ ਭਰ ਦਿੱਤੀ ਹੈ।
ਇਕ ਹੋਰ ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਦੀ ਗੱਲ ਕਰੀਏ ਤਾਂ ਉਹ ਰਿਸ਼ਭ ਪੰਤ, ਅਕਸ਼ਰ ਪਟੇਲ, ਪ੍ਰਿਥਵੀ ਸਾਹ ਤੇ ਸਟਾਰ ਤੇਜ਼ ਗੇਂਦਬਾਜ਼ ਐਨਰਿਕ ਨੋਰਤਜੇ ਨੂੰ ਰਿਟੇਨ ਕਰਨ ਨੂੰ ਤਿਆਰ ਹੈ। ਰਿਪੋਰਟ ਮੁਤਾਬਕ ਸ਼੍ਰੇਅਸ ਅਈਅਰ ਫ੍ਰੈਂਚਾਈਜ਼ੀ ਦੀ ਅਗਵਾਈ ਕਰਨਾ ਚਾਹੁੰਦੇ ਹਨ ਪਰ ਕੈਪੀਟਲਸ ਪੰਤ ਦੇ ਨਾਲ ਬਣੇ ਰਹਿਣਾ ਚਾਹੁੰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
