ਰੋਨਾਲਡੋ ਦੀ ਪੁਰਤਗਾਲੀ ਟੀਮ ਰੂਸ ਪਹੁੰਚੀ
Sunday, Jun 10, 2018 - 09:31 AM (IST)

ਮਾਸਕੋ— ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲੀ ਟੀਮ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸ਼ਨੀਵਾਰ ਨੂੰ ਇੱਥੇ ਪਹੁੰਚ ਗਈ। ਪੁਰਤਗਾਲ ਨੂੰ ਪਹਿਲੇ ਮੈਚ 'ਚ ਪੁਰਾਣੀ ਮੁਕਾਬਲੇਬਾਜ਼ ਸਪੇਨ ਨਾਲ ਖੇਡਣਾ ਹੈ।
ਗਰੁੱਪ ਬੀ ਇਨ੍ਹਾਂ ਦੋਹਾਂ ਦੇ ਇਲਾਵਾ ਮੋਰਕੋ ਅਤੇ ਇਰਾਨ ਵੀ ਹਨ। ਹਰ ਗਰੁੱਪ ਤੋਂ ਚੋਟੀ ਦੀਆਂ ਦੋ ਟੀਮਾਂ ਅਗਲੇ ਦੌਰ 'ਚ ਜਾਣਗੀਆਂ। ਪੁਰਤਗਾਲ ਸਤਵੀਂ ਵਾਰ ਵਿਸ਼ਵ ਕੱਪ 'ਚ ਪਹੁੰਚਿਆ ਹੈ ਅਤੇ 33 ਸਾਲ ਦੇ ਰੋਨਾਲਡੋ ਦਾ ਇਹ ਆਖਰੀ ਵਿਸ਼ਵ ਕੱਪ ਹੋਵੇਗਾ।