ਹਸੀਨ ਜਹਾਂ ਦੀ ਤਸਵੀਰ ਦੇਖ਼ ਲੋਕਾਂ ਨੂੰ ਆਈ ਸ਼ਮੀ ਦੀ ਯਾਦ, ਕੀਤੇ ਅਜੀਬੋ-ਗਰੀਬ ਕੁਮੈਂਟ

9/16/2020 3:42:43 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਆਪਣੀ ਇਕ ਨਵੀਂ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ ਨਾਲ ਉਹ ਇਕ ਵਾਰ ਫ਼ਿਰ ਚਰਚਾ ਵਿਚ ਆ ਗਈ ਹੈ। ਇਸ ਵਿਚ ਉਨ੍ਹਾਂ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਹੈ। ਇਸ ਤਸਵੀਰ ਨੂੰ ਸਾਂਝੀ ਕਰਣ ਦੇ ਬਾਅਦ ਕੁੱਝ ਲੋਕਾਂ ਨੇ ਹਸੀਨ ਜਹਾਂ ਦੀ ਸੁੰਦਰਤਾ ਦੀ ਤਾਰੀਫ਼ ਕੀਤੀ ਤਾਂ ਕੁੱਝ ਲੋਕਾਂ ਨੂੰ ਸ਼ਮੀ ਦੀ ਯਾਦ ਆ ਗਈ। ਇਕ ਯੂਜ਼ਰ ਨੇ ਹਸੀਨ ਜਹਾਂ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ਬਲੈਕ ਕੇਟ। ਇਕ ਯੂਜ਼ਰ ਨੇ ਇਸ ਦੌਰਾਨ ਲਿਖਿਆ, ਕਾਤਲਾਨਾ ਅਦਾ। ਇਸ ਵਿਚੋਂ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਕਿਹਾ, ਇਹ ਹਸੀਨ ਬਿਜਲੀਆਂ ਸ਼ਮੀ 'ਤੇ ਕਦੋਂ ਸੁੱਟਣੀਆਂ।

 PunjabKesari

ਧਿਆਨਦੇਣ ਯੋਗ ਹੈ ਕਿ ਸਾਲ 2018 ਵਿਚ ਸ਼ਮੀ ਅਤੇ ਹਸੀਨ ਜਹਾਂ ਵਿਚਾਲੇ ਵਿਵਾਦ ਹੋ ਗਿਆ ਸੀ। ਇਸ ਦੌਰਾਨ ਹਸੀਨ ਜਹਾਂ ਨੇ ਕ੍ਰਿਕਟਰ ਪਤੀ 'ਤੇ ਦੂਜੀਆਂ ਕੁੜੀਆਂ ਨਾਲ ਸਬੰਧ ਦੇ ਦੋਸ਼ ਲਗਾਏ ਸਨ ਅਤੇ ਚੈਟ ਵੀ ਵਾਇਰਲ ਕੀਤੀ ਸੀ। ਇਸ ਦੇ ਬਾਅਦ ਤੋਂ ਹੀ ਦੋਵੇਂ ਵੱਖ ਰਹਿ ਰਹੇ ਹਨ। ਹਾਲਾਂਕਿ ਸ਼ਮੀ ਅਤੇ ਹਸੀਨ ਜਹਾਂ ਨੇ ਅਜੇ ਤੱਕ ਆਪਣੇ ਰਿਸ਼ਤੇ ਨੂੰ ਖ਼ਤਮ ਨਹੀਂ ਕੀਤਾ ਹੈ। ਸ਼ਮੀ ਇਨ੍ਹੀਂ  ਦਿਨੀਂ ਯੂ.ਏ.ਈ. ਵਿਚ ਹਨ ਅਤੇ ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲੇ ਆਈ.ਪੀ.ਐਲ. 2020 ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ।

PunjabKesari


cherry

Content Editor cherry