ਪਾਕਿਸਤਾਨ ਪ੍ਰੀਮੀਅਰ ਲੀਗ 'ਚ ਖੇਡੇਗਾ ਕ੍ਰਿਕਟ ਜਗਤ ਦਾ ਸਭ ਤੋਂ ਲੰਮਾ ਖਿਡਾਰੀ

Thursday, Nov 07, 2019 - 09:50 PM (IST)

ਪਾਕਿਸਤਾਨ ਪ੍ਰੀਮੀਅਰ ਲੀਗ 'ਚ ਖੇਡੇਗਾ ਕ੍ਰਿਕਟ ਜਗਤ ਦਾ ਸਭ ਤੋਂ ਲੰਮਾ ਖਿਡਾਰੀ

ਨਵੀਂ ਦਿੱਲੀ— ਪਾਕਿਸਤਾਨ ਪ੍ਰੀਮੀਅਰ ਲੀਗ 'ਚ ਇਸ ਵਾਰ ਕ੍ਰਿਕਟ ਜਗਤ ਦੇ ਸਭ ਤੋਂ ਲੰਮੇ ਗੇਂਦਬਾਜ਼ ਨੂੰ ਐਕਸ਼ਨ 'ਚ ਆਉਂਦੇ ਦੇਖਿਆ ਜਾ ਸਕਦਾ ਹੈ। ਮੁਹੰਮਦ ਮੁਦਸਰ ਨਾਂ ਦੇ ਇਸ ਗੇਂਦਬਾਜ਼ ਦਾ ਕੱਦ 7 ਫੁੱਟ 4 ਇੰਚ ਹੈ। ਉਸ ਨੂੰ ਲਾਹੌਰ ਕਲੰਦਰਸ ਟੀਮ ਨੇ ਆਪਣੇ ਨਾਲ ਜੋੜਿਆ ਹੈ। ਉਹ ਹੁਣ ਟੀਮ ਦੇ ਖਿਡਾਰੀ ਡੇਵਲਪਮੇਂਟ ਪ੍ਰੋਗਰਾਮ 'ਚ ਹਿੱਸਾ ਲੈ ਰਿਹਾ ਹੈ। ਉਮੀਦ ਹੈ ਕਿ ਉਹ ਜਲਦ ਹੀ ਮੈਦਾਨ 'ਤੇ ਆਪਣੀ ਸਪਿਨ ਕਲਾ ਦਾ ਜਾਦੂ ਦਿਖਾਵੇਗਾ।


ਲਾਹੌਰ ਕਲੰਦਰਸ ਦੇ ਨਾਲ ਜੁੜਣ ਤੋਂ ਬਾਅਦ ਮੁਹੰਮਦ ਮੁਦਰਸ ਨੇ ਕਿਹਾ ਕਿ ਉਸਦਾ ਸੁਪਨਾ ਪੀ. ਐੱਸ. ਐੱਲ. 'ਚ ਵਧੀਆ ਪ੍ਰਦਰਸ਼ਨ ਕਰ ਪਾਕਿਸਤਾਨ ਦੀ ਰਾਸ਼ਟਰੀ ਕ੍ਰਿਕਟ ਟੀਮ 'ਚ ਜਗ੍ਹਾ ਬਣਾਉਣ ਦਾ ਹੈ। ਉਸ ਨੇ ਕਿਹਾ ਮੈਨੂੰ ਨਹੀਂ ਲਗਦਾ ਕਿ ਮੇਰਾ ਕੱਦ ਮੈਨੂੰ ਅੱਗੇ ਵਧਣ ਤੋਂ ਰੋਕ ਸਕਦਾ ਹੈ।


ਮੁਦਸਰ ਨੂੰ ਸੋਸ਼ਲ ਮੀਡੀਆ 'ਤੇ ਆਏ ਕੁਮੇਂਟਸ ਦੇਖੋਂ—

PunjabKesari


author

Gurdeep Singh

Content Editor

Related News