BBL ''ਚ ਵਿਦੇਸ਼ੀ ਖਿਡਾਰੀਆਂ ਦੀ ਚੋਣ ਲਈ ਕ੍ਰਿਕਟ ਆਸਟਰੇਲੀਆ ਨੇ ਸ਼ੁਰੂ ਕੀਤੀ ''ਡਰਾਫਟ'' ਵਿਵਸਥਾ

Wednesday, Jun 22, 2022 - 07:21 PM (IST)

BBL ''ਚ ਵਿਦੇਸ਼ੀ ਖਿਡਾਰੀਆਂ ਦੀ ਚੋਣ ਲਈ ਕ੍ਰਿਕਟ ਆਸਟਰੇਲੀਆ ਨੇ ਸ਼ੁਰੂ ਕੀਤੀ ''ਡਰਾਫਟ'' ਵਿਵਸਥਾ

ਮੈਲਬੋਰਨ- ਕ੍ਰਿਕਟ ਆਸਟਰੇਲੀਆ ਨੇ ਆਗਾਮੀ ਬਿਗ ਬੈਸ਼ ਲੀਗ (ਬੀ. ਬੀ. ਐੱਲ.) 'ਚ ਵਿਦੇਸ਼ੀ ਖਿਡਾਰੀਆਂ ਦੀ ਚੋਣ ਲਈ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਤਰਜ਼ 'ਤੇ 'ਡਰਾਫਟ ਵਿਵਸਥਾ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬੀ. ਬੀ. ਐੱਲ. ਦਾ ਨਵਾਂ ਸੈਸ਼ਨ ਦਸੰਬਰ 'ਚ ਸ਼ੁਰੂ ਹੋਵੇਗਾ ਜਿਸ ਦੇ ਲਈ 'ਡਰਾਫਟ' ਅਗਲੇ ਕੁਝ ਮਹੀਨਿਆਂ 'ਚ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। 'ਡਰਾਫਟ' ਵਿਵਸਥਾ ਦੇ ਮੁਤਾਬਕ ਹਰੇਕ ਟੀਮ ਨੂੰ ਘੱਟੋ-ਘੱਟ ਦੋ ਤੇ ਵੱਧ ਤੋਂ ਵੱਧ ਤਿੰਨ ਖਿਡਾਰੀਆਂ ਦੀ ਚੋਣ ਕਰਨੀ ਹੋਵੇਗੀ।

ਕ੍ਰਿਕਟ ਆਸਟਰੇਲੀਆ ਨੇ ਹਾਲਾਂਕਿ ਕਿਹਾ ਕਿ 'ਡਰਾਫਟ' ਨੂੰ ਸਰਵਸ੍ਰੇਸ਼ਠ ਉਪਲੱਬਧ ਵਿਦੇਸ਼ੀ ਖਿਡਾਰੀਆਂ ਨੂੰ ਆਕਰਸ਼ਿਤ ਕਰਨ ਦੇ ਟੀਚੇ ਦੇ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਦਾ ਉਦੇਸ਼ ਬੀ. ਬੀ. ਐੱਲ. ਨੂੰ ਕੌਮਾਂਤਰੀ ਬਾਜ਼ਾਰ 'ਚ ਜ਼ਿਆਦਾ ਮੁਕਾਬਲੇਬਾਜ਼ ਬਣਾਉਣਾ ਹੈ। ਖਿਡਾਰੀਆਂ ਦੀ ਚਾਰ ਸ਼੍ਰੇਣੀਆਂ (ਪਲੈਟੀਨਮ, ਗੋਲਡ, ਸਿਲਵਰ ਤੇ ਬ੍ਰਾਂਜ) ਹੋਣਗੀਆਂ। ਇਨ੍ਹਾਂ 'ਚ ਪਲੈਟੀਨਮ ਸ਼੍ਰੇਣੀ ਦੇ ਕ੍ਰਿਕਟਰਾਂ ਨੂੰ ਸਭ ਤੋਂ ਜ਼ਿਆਦਾ ਭੁਗਤਾਨ ਕਰਨ ਵਾਲੇ ਵਰਗ 'ਚ ਰੱਖਿਆ ਜਾਵੇਗਾ।


author

Tarsem Singh

Content Editor

Related News