ਭਾਰਤੀ ਫਿਜੀਓਥੈਰੇਪਿਸਟ ਮੀਨਾਕਸ਼ੀ ਨੇਗੀ ਦੀਆਂ ਸੇਵਾਵਾਂ ਲਵੇਗੀ ਸੀ. ਪੀ. ਐੱਲ. ਫ੍ਰੈਂਚਾਈਜ਼ੀ

Thursday, Apr 20, 2023 - 12:57 PM (IST)

ਭਾਰਤੀ ਫਿਜੀਓਥੈਰੇਪਿਸਟ ਮੀਨਾਕਸ਼ੀ ਨੇਗੀ ਦੀਆਂ ਸੇਵਾਵਾਂ ਲਵੇਗੀ ਸੀ. ਪੀ. ਐੱਲ. ਫ੍ਰੈਂਚਾਈਜ਼ੀ

ਨਵੀਂ ਦਿੱਲੀ (ਭਾਸ਼ਾ)– ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੀ ਫ੍ਰੈਂਚਾਈਜ਼ੀ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਅਟਸ ਅਗਸਤ ਵਿਚ ਹੋਣ ਵਾਲੀ ਪ੍ਰਤੀਯੋਗਿਤਾ ਵਿਚ ਭਾਰਤ ਦੀ ਫਿਜ਼ੀਓਥੈਰੇਪਿਸਟ ਮੀਨਾਕਸ਼ੀ ਨੇਗੀ ਦੀਆਂ ਸੇਵਾਵਾਂ ਲਵੇਗੀ। ਮੀਨਾਕਸ਼ੀ ਨੇਗੀ ਘਰੇਲੂ ਕ੍ਰਿਕਟ ’ਚ ਉਤਰਾਖੰਡ ਮਹਿਲਾ ਟੀਮ ਦੇ ਸਹਿਯੋਗੀ ਸਟਾਫ ਦੀ ਮੈਂਬਰ ਹੈ। ਉਸ ਨੂੰ ਡਵੇਨ ਬ੍ਰਾਵੋ ਦੀ ਅਗਵਾਈ ਵਾਲੀ ਸੀ. ਪੀ. ਐੱਲ. ਫ੍ਰੈਂਚਾਈਜ਼ੀ ਨੇ ਆਪਣੀ ਸਹਾਇਕ ਫਿਜ਼ੀਓ ਨਿਯੁਕਤ ਕੀਤਾ ਹੈ।

ਉੱਤਰਾਖੰਡ ਕ੍ਰਿਕਟ ਸੰਘ ਨੇ ਕਿਹਾ, "ਉਤਰਾਖੰਡ ਕ੍ਰਿਕਟ ਸੰਘ ਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੀ ਸੀਨੀਅਰ ਮਹਿਲਾ ਟੀਮ ਦੀ ਫਿਜ਼ੀਓਥੈਰੇਪਿਸਟ ਮੀਨਾਕਸ਼ੀ ਨੇਗੀ ਨੂੰ ਸੀ.ਪੀ.ਐੱਲ. ਟੀਮ ਸੇਂਟ ਕਿਟਸ ਐਂਡ ਨੇਵਿਸ ਦੀ ਸਹਾਇਕ ਫਿਜ਼ੀਓਥੈਰੇਪਿਸਟ ਨਿਯੁਕਤ ਕੀਤਾ ਗਿਆ ਹੈ।"


author

cherry

Content Editor

Related News