ਕੋਰੋਨਾ ਵਾਇਰਸ ਕਾਰਨ ਨਹੀਂ ਹੋਵੇਗਾ ਨਿਰਧਾਰਤ ਓਲੰਪਿਕ ਪ੍ਰੋਗਰਾਮਾਂ ''ਚ ਬਦਲਾਅ : ਪ੍ਰਬੰਧਕ

02/06/2020 4:53:26 PM

ਟੋਕੀਓ : ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਡਰ ਦੀਆਂ ਖਬਰਾਂ ਨਕਾਰਦਿਆਂ ਟੋਕੀਓ ਓਲੰਪਿਕ 2020 ਦੇ ਆਯੋਜਕਾਂ ਨੇ ਵੀਰਵਾਰ ਨੂੰ ਕਿਹਾ ਕਿ ਖੇਡ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੋਣਗੇ। ਮੁੱਖ ਕਾਰਜਕਾਰੀ ਤੋਸ਼ਿਰੋ ਮੁਟੋ ਨੇ ਕਿਹਾ ਕਿ ਆਯੋਜਕਾਂ ਨੇ ਇਸ ਬੀਮਾਰੀ ਨਾਲ ਨਜਿੱਠਣ ਲਈ ਕਾਰਜਬਲ ਬਣਾਇਆ ਹੈ। ਮੂਲ ਰੂਪ ਨਾਲ ਚੀਨ ਵਿਚ ਫੈਲੀ ਇਸ ਬੀਮਾਰੀ ਨਾਲ ਹੁਣ ਤਕ 560 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 28000 ਤੋਂ ਵੱਧ ਇਸ ਨਾਲ ਪ੍ਰਭਾਵਿਤ ਹਨ। ਮੁਟੋ ਨੇ ਕਿਹਾ, ''ਓਲੰਪਿਕ ਤੈਅ ਸਮੇਂ ਮੁਤਾਬਕ ਹੋਵੇਗਾ। ਸਾਨੂੰ ਹੌਸਲਾ ਰੱਖਣ ਦੀ ਜ਼ਰੂਰਤ ਹੈ। ਦਹਿਸ਼ਤ ਪੈਦਾ ਕਰਨ ਤੋਂ ਬਚਣਾ ਹੋਵੇਗਾ। ਓਲੰਪਿਕ ਨੂੰ ਇਸ ਤੋਂ ਕੋਈ ਖਤਰਾ ਨਹੀਂ ਹੈ। ਵਇਰਸ ਤੋਂ ਜ਼ਿਆਦਾ ਰਫਤਾਰ ਨਾਲ ਡਰ ਫੈਲ ਰਿਹਾ ਹੈ।''


Related News