ਇਕ ਹੀ ਟੀਮ ਦੇ 9 ਖਿਡਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ, ਸਟਾਫ ਦੇ ਮੈਂਬਰ ਵੀ ਪੀੜਤ

Tuesday, Mar 17, 2020 - 08:23 PM (IST)

ਇਕ ਹੀ ਟੀਮ ਦੇ 9 ਖਿਡਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ, ਸਟਾਫ ਦੇ ਮੈਂਬਰ ਵੀ ਪੀੜਤ

ਮਿਲਾਨ— ਕੋਰੋਨਾ ਵਾਇਰਸ ਦੀ ਮਹਾਮਾਰੀ ਲਗਾਤਾਰ ਵੱਧ ਰਹੀ ਹੈ। ਇਹ ਮਹਾਮਾਰੀ ਦੁਨੀਆਭਰ 'ਚ ਫੈਲ ਗਈ ਹੈ ਤੇ ਹੁਣ ਇਸਦੀ ਲਪੇਟ 'ਚ ਕਈ ਖਿਡਾਰੀ ਵੀ ਆ ਚੁੱਕੇ ਹਨ। ਸਪੇਨ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ 'ਚੋਂ ਇਕ ਵੈਲੇਂਸਿਆ 'ਤੇ ਤਾਂ ਇਸ ਮਹਾਮਾਰੀ ਦੀ ਅਜਿਹੀ ਗਾਜ ਡਿੱਗੀ ਹੈ ਕਿ ਯਕੀਨ ਕਰਨਾ ਵੀ ਮੁਸ਼ਕਿਲ ਹੈ। ਸਪੈਨਿਸ਼ ਫੁੱਟਬਾਲ ਕਲੱਬ ਵੈਲੇਂਸਿਆ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਸਦੇ 35 ਫੀਸਦੀ ਖਿਡਾਰੀ ਤੇ ਸਟਾਫ ਦੇ ਮੈਂਬਰ ਕੋਰੋਨਾ ਵਾਇਰਸ ਕਾਰਨ ਪੀੜਤ ਹਨ। ਕਲੱਬ ਦੇ ਇਹ ਖਿਡਾਰੀ ਤੇ ਸਟਾਫ ਇਟਲੀ ਦੇ ਮਿਲਾਨ ਗਏ ਸਨ, ਜਿੱਥੇ ਉਹ ਚੈਂਪੀਅਨਸ ਲੀਗ ਦੇ ਪ੍ਰੀ-ਕੁਆਰਟਰ ਫਾਈਨਲ ਦੇ ਪਹਿਲੇ ਰਾਊਂਡ ਦੇ ਮੈਚ 'ਚ ਐਟਲਾਂਟਾ ਨਾਲ ਭਿੜਨ ਗਏ ਸਨ। ਇਕ ਦਿਨ ਬਾਅਦ ਹੀ ਇਟਲੀ ਦੇ ਅਧਿਕਾਰੀਆਂ ਨੇ ਇਸ ਨੂੰ ਇਕ ਜ਼ੋਖਮ ਭਰਪੂਰ ਸਥਾਨ ਕਰ ਦਿੱਤਾ ਸੀ। ਰਿਪੋਰਟਸ ਅਨੁਸਾਰ ਵੈਲੇਂਸਿਆ ਦੇ 9 ਖਿਡਾਰੀਆਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।


author

Gurdeep Singh

Content Editor

Related News