ਕੋਨੇਰੂ ਹੰਪੀ ਨੇ ਜਾਰਜੀਆ ਦੀ ਨਾਨਾ ਦਾਗਨਿਦਜੇ ਨੂੰ ਹਰਾਇਆ

Saturday, Nov 16, 2019 - 12:50 AM (IST)

ਕੋਨੇਰੂ ਹੰਪੀ ਨੇ ਜਾਰਜੀਆ ਦੀ ਨਾਨਾ ਦਾਗਨਿਦਜੇ ਨੂੰ ਹਰਾਇਆ

ਐਲਸੀਨਿਜ (ਮੋਂਟੇਨੇਗਰੋਂ) (ਨਿਕਲੇਸ਼ ਜੈਨ)- ਯੂਰਪੀਅਨ ਕਲੱਬ ਕੱਪ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੀ ਕੋਨੇਰੂ ਹੰਪੀ ਨੇ ਮੋਂਟੇ ਕਾਰਲੋ ਕਲੱਬ ਵਲੋਂ ਖੇਡਦੇ ਹੋਏ ਜਾਰਜੀਆ ਦੀ ਚੋਟੀ ਦੀ ਖਿਡਾਰਨ ਤੇ ਸਾਬਕਾ ਵਿਸ਼ਵ ਓਲੰਪੀਆਡ ਸੋਨ ਤਮਗਾ ਜੇਤੂ ਨਾਨਾ ਦਾਗਨਿਦਜੇ ਨੂੰ ਹਰਾਉਂਦਿਆਂ ਆਪਣੀ ਟੀਮ ਨੂੰ ਮਹੱਤਵਪੂਰਨ ਅੰਕ ਦਿਵਾਇਆ।
ਸਫੈਦ ਮੋਹਰਿਆਂ ਨਾਲ ਹੰਪੀ ਨੇ ਬੇਹੱਦ ਹਮਲਾਵਰ ਅੰਦਾਜ਼ ਵਿਚ ਜਿੱਤ ਦਰਜ ਕੀਤੀ। ਹੰਪੀ ਨੇ ਖੇਡ ਦੀ ਸ਼ੁਰੂਆਤ ਵਜ਼ੀਰ ਦੇ ਪਿਆਦੇ ਨੂੰ 2 ਘਰ ਚੱਲ ਕੇ ਕੀਤੀ, ਜਿਸਦਾ ਜਵਾਬ ਨਾਨਾ ਨੇ ਨੋਟਬੂਮ ਓਪਨਿੰਗ ਨਾਲ ਦਿੱਤਾ। ਸ਼ੁਰੂਆਤ ਤੋਂ ਹੀ ਉਸਦੇ ਰਾਜਾ ਵਲੋਂ ਹਮਲੇ ਦੀ ਤਿਆਰੀ ਦਿਖਾਉਂਦੇ ਹੋਏ ਹੰਪੀ ਨੇ ਖੇਡ ਦੀ 20ਵੀਂ ਚਾਲ ਨਾਲ ਖੇਡ ਵਿਚ ਆਪਣੇ ਵਜ਼ੀਰ ਨਾਲ ਹਮਲਾ ਕੀਤਾ ਤੇ ਨਤੀਜੇ ਵਜੋਂ 44 ਚਾਲਾਂ ਵਿਚ ਉਸ ਨੇ ਇਕ ਬਿਹਤਰੀਨ ਜਿੱਤ ਦਰਜ ਕੀਤੀ। ਹੰਪੀ ਨੇ ਇਸ ਜਿੱਤ ਦੇ ਨਾਲ ਹੀ ਆਪਣਾ ਵਿਸ਼ਵ ਨੰਬਰ-2 ਦਾ ਸਥਾਨ ਬਰਕਰਾਰ ਰੱਖਿਆ  ਹੈ ਤੇ ਫਿਲਹਾਲ ਉਸਦੇ 2577 ਅੰਕ ਹਨ।


author

Gurdeep Singh

Content Editor

Related News