ਰਾਜਸਭਾ ਨੇ ਹਿਮਾ ਦਾਸ ਨੂੰ ਉਸਦੀ ਉਪਲਬਧੀ ''ਤੇ ਦਿੱਤੀ ਵਧਾਈ
Thursday, Jul 19, 2018 - 08:07 PM (IST)
ਨਵੀਂ ਦਿੱਲੀ : ਰਾਜਸਭਾ ਨੇ ਅੱਜ ਮਹਿਲਾ ਦੌੜਾਕ ਹਿਮਾ ਦਾਸ ਨੂੰ ਉਸਦੀ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ। ਹਿਮਾ ਦਾਸ ਨੇ 12 ਜੁਲਾਈ ਨੂੰ ਆਈ. ਏ. ਏ. ਐੱਫ. ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੀ ਮਹਿਲਾ-400 ਮੀਟਰ ਦੌੜ 'ਚ ਸੋਨ ਤਮਗਾ ਜਿੱਤਿਆ ਸੀ। ਉਹ ਵਿਸ਼ਵ ਪੱਧਰ 'ਤੇ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਸਵੇਰੇ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਭਾਪਤੀ ਐੱਮ. ਵੇਂਕੈਆ ਨਾਇਡੂ ਨੇ ਹਿਮਾ ਦੀ ਉਪਲੱਬਧੀ ਦਾ ਜ਼ਿਕਰ ਕੀਤਾ ਅਤੇ ਸਦਨ ਦੇ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ। ਨਾਇਡੂ ਨੇ ਉਮੀਦ ਜਤਾਈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਦੀ ਉਪਲੱਬਧੀ ਨਾਲ ਦੇਸ਼ ਦਾ ਮਾਣ ਵਧਾਉਂਦੀ ਰਹੇਗੀ। ਨਾਲ ਹੀ ਉਹ ਲੱਖਾਂ ਉਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
