ਓਲੰਪਿਕ ਸੈਮੀਫਾਈਨਲ 'ਚ ਪਹੁੰਚਣ ਦਾ ਭਰੋਸਾ : ਜਫਰ

Sunday, Oct 20, 2019 - 12:16 PM (IST)

ਓਲੰਪਿਕ ਸੈਮੀਫਾਈਨਲ 'ਚ ਪਹੁੰਚਣ ਦਾ ਭਰੋਸਾ : ਜਫਰ

ਸਪੋਰਟਸ ਡੈਸਕ— ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਜਫਰ ਇਕਬਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਰਸ਼ ਹਾਕੀ ਟੀਮ ਦੀ ਤਿਆਰੀ ਬਿਹਤਰ ਚੱਲ ਰਹੀ ਹੈ ਤੇ ਉਸ ਨੂੰ ਉਮੀਦ ਹੈ ਕਿ ਟੀਮ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰਸ 'ਚ ਰੂਸ ਖਿਲਾਫ ਜਿੱਤ ਹਾਸਲ ਕਰੇਗੀ ਤੇ ਟੋਕੀਓ ਓਲੰਪਿਕ 'ਚ ਸੈਮੀਫਾਈਨਲ ਤਕ ਪਹੁੰਚੇਗੀ।

ਭਾਰਤ ਲਈ ਓਲੰਪਿਕ 'ਚ ਆਖਰੀ ਵਾਰ 1980 'ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਜਫਰ ਨੇ ਕਿਹਾ, ''ਸਾਡੀਆਂ ਤਿਆਰੀਆਂ ਬਹੁਤ ਚੰਗੀਆਂ ਚੱਲ ਰਹੀਆਂ ਹਨ ਤੇ ਮੈਨੂੰ ਲੱਗਦਾ ਹੈ ਕਿ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਖਿਡਾਰੀਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਲਿਆ ਹੈ। ਅਜੇ ਹਾਲ ਹੀ 'ਚ ਟੀਮ ਬੈਲਜੀਅਮ ਗਈ ਸੀ, ਜਿੱਥੇ ਉਸ ਨੇ ਦੋ ਦੇਸ਼ਾਂ ਨਾਲ ਪੰਜ ਮੁਕਾਬਲੇ ਖੇਡੇ ਤੇ ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਇਕ ਵੀ ਮੁਕਾਬਲਾ ਨਹੀਂ ਹਾਰੇ।''

ਉਨ੍ਹਾਂ ਨੇ ਕਿਹਾ,  ''ਅਸੀਂ ਸਪੇਨ ਖਿਲਾਫ ਵੀ ਚੰਗਾ ਪ੍ਰਦਰਸ਼ਨ ਕੀਤਾ। ਸਪੇਨ ਨੂੰ ਹਮੇਸ਼ਾ ਮਜਬੂਤ ਟੀਮ ਮੰਨੀ ਜਾਂਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਓਲੰਪਿਕ ਕੁਆਲੀਫਾਇਰਸ 'ਚ ਭਾਰਤੀ ਪੁਰਸ਼ ਟੀਮ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਸਾਨੂੰ ਕੁਆਲੀਫਾਇਰਸ 'ਚ ਰੂਸ ਖਿਲਾਫ ਦੋ ਮੈਚ ਖੇਡਣੇ ਹਨ ਅਤੇ ਰੂਸ ਦੀ ਟੀਮ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਪਰ ਮੈਨੂੰ ਲੱਗਦਾ ਹੈ ਕਿ ਇਹ ਮੈਚ 70-80 ਫੀਸਦੀ ਭਾਰਤ ਦੇ ਪੱਖ 'ਚ ਹੀ ਜਾਵੇਗਾ। ਸਾਬਕਾ ਕਪਤਾਨ ਨੇ ਕਿਹਾ, ''ਸਾਨੂੰ ਕੁਆਲੀਫਾਇਰਸ 'ਚ ਲਗਾਤਾਰ ਦੋ ਮੁਕਾਬਲੇ ਖੇਡਣੇ ਹਨ ਅਤੇ ਮੈਨੂੰ ਭਰੋਸਾ ਹੈ ਕਿ ਭਾਰਤ ਇਹ ਮੁਕਾਬਲੇ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰ ਲਵੇਗਾ।


Related News